11/12/2022
ਮਹਾਨ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ,
ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਜੀਵਨ ਕਾਲ ਤੇ ਜੀ।
ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ 2 ਦਸੰਬਰ 1755 ਵਿੱਚ ਜ਼ਿਲਾ ਫਿਰੋਜਪੁਰ ਦੇ ਜ਼ੀਰਾ ਦੇ ਪਿੰਡ ਨੌਰੰਗ ਸਿੰਘ ਵਾਲਾ ਵਿਖੇ ਮਾਤਾ ਹਰਨਾਮ ਕੌਰ ਅਤੇ ਪਿਤਾ ਗਰਜਾ ਸਿੰਘ ਦੇ ਘਰ ਹੋਇਆ । 68 ਸਾਲ ਦੀ ਉਮਰ ਵਿੱਚ ਉਹ ਅਕਾਲ ਤਖ਼ਤ ਦੇ ਜਥੇਦਾਰ ਬਣੇ।
ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ 29 ਮਾਰਚ,1734 ਨੂੰ ਈ: ਨੂੰ ਖ਼ਾਲਸੇ ਦਾ ਇਕ ਭਾਰੀ ਇਕੱਠ ਹੋਇਆ, ਜਿਸ ਵਿਚ 65 ਜਥੇ ਹਾਜ਼ਰ ਹੋਏ ਇਹਨਾਂ ਸਾਰੇ ਜਥਿਆਂ ਨੂੰ ਇਕ ਦਲ ਵਿਚ ਇਕੱਠਾ ਕੀਤਾ ਗਿਆ । ਫਿਰ ਖ਼ਾਲਸਾ ਦਲ ਨੂੰ ਦੋ ਹਿੱਸਿਆਂ 'ਬੁੱਢਾ ਦਲ' ਤੇ 'ਤਰੁਨਾ ਦਲ' ਵਿਚ ਵੰਡਿਆ ਗਿਆ ਵੱਡੀ ਉਮਰ ਦੇ ਸਿੰਘਾਂ ਦੇ ਦਲ ਨੂੰ 'ਬੁੱਢਾ ਦਲ' ਦਾ ਨਾਂ ਅਤੇ 40 ਸਾਲ ਤੋਂ ਘੱਟ ਉਮਰ ਦੇ ਸਿੰਘਾਂ ਦੇ ਦਲ ਨੂੰ 'ਤਰਨਾ ਦਲ' ਦਾ ਨਾਂ ਦਿੱਤਾ ਗਿਆ । ਬੁੱਢਾ ਦਲ ਦੀ ਕਮਾਨ ਪਹਿਲਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ(ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ)ਨੇ ਸੰਭਾਲੀ ਤੇ ਉਹਨਾਂ ਤੋਂ ਉਪਰੰਤ ਜਥੇਦਾਰ ਹਨੂੰਮਾਨ ਸਿੰਘ ਜੀ(ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਵੇਂ ਜਥੇਦਾਰ ਨੇ ਜਿਹਨਾਂ ਦਾ ਜਨਮ ਪਿੰਡ ਨੌਰੰਗ ਵਾਲ, ਤਹਿਸੀਲ ਫਿਰੋਜ਼ਪੁਰ ਵਿਖੇ ਸੰਨ 1755 ਈ: ਵਿਚ ਹੋਇਆ)|
ਪਿੰਡ ਮੁੱਦਕੀ ਦੇ ਮੈਦਾਨ ਵਿਚ ਜੋ ਫਿਰੋਜ਼ਪੁਰ ਤੋਂ 15-16 ਮੀਲ ਦੀ ਦੂਰੀ 'ਤੇ ਸਥਿਤ ਹੈ,ਅੰਗਰੇਜ਼ ਫ਼ੌਜ ਨੇ 12000 ਸੈਨਿਕ,48 ਤੋਪਾਂ ਤੇ 4 ਘੌੜਸਵਾਰ,ਤੋਪਖਾਨੇ ਤੇ ਦਸਤਿਆਂ ਸਮੇਤ ਚੜਾਈ ਕਰ ਦਿਤੀ । ਦੂਸਰੇ ਪਾਸੇ ਡੋਗਰਾ ਲਾਲ ਸਿੰਘ ਛੋਟੀ ਜਿਹੀ ਸਿੱਖ ਫ਼ੌਜ,2000 ਪੈਦਲ ਸੈਨਿਕ,3500ਘੋੜ ਸਵਾਰ ਅਤੇ 20 ਤੋਪਾਂ ਸਮੇਤ ਮੁੱਦਕੀ ਪਹੁੰਚ ਗਏ ਪਰ ਲੜਾਈ ਦੀ ਸ਼ੁਰੂਆਤ ਵਿਚ ਹੀ ਲਾਲ ਸਿੰਘ ਧੋਖਾ ਦੇ ਕੇ ਫਰਾਰ ਹੋ ਗਿਆ,ਜਿਸ ਕਾਰਨ ਸਿੱਖ ਫ਼ੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਜਦੋਂ ਇਹ ਖ਼ਬਰ ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਮਿਲੀ ਤਾਂ ਫਿਰ ਉਹ ਤੁਰੰਤ ਆਪਣੀ ਖ਼ਾਲਸਾ ਫ਼ੌਜ ਸਮੇਤ ਮੁੱਦਕੀ ਪਹੁੰਚੇ ਤੇ ਘਮਸਾਨ ਦਾ ਯੁੱਧ ਹੋਇਆ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪਣੀ ਫ਼ੌਜ ਦੀ ਮਦਦ ਨਾਲ ਅੰਗਰੇਜ਼ ਫ਼ੌਜ ਦੇ ਮੁਖੀ ਟੁੰਡੇਲਾਟ ਨੂੰ ਵੀ ਉੱਥੋਂ ਭਜਾਇਆ ।
ਟੁੰਡੇਲਾਟ ਨੂੰ ਭਾਜ ਦੇ ਕੇ ਜਥੇਦਾਰ ਹਨੂੰਮਾਨ ਸਿੰਘ ਜੀ ਨੇ ਪਟਿਆਲੇ ਵੱਲ ਨੂੰ ਚਾਲੇ ਪਾ ਲਏ ਉਹਨਾਂ ਨੇ ਪੈਦਲ ਸੈਨਿਕ ਤੇ ਘੋੜ ਸਵਾਰ ਲੈ ਕੇ ਟੋਬਾ ਨਿਹੰਗ ਸਿੰਘਾਂ ਬਗ਼ੀਚੀ ਬਾਬਾ ਰਾਜੂ ਸਿੰਘ ਜੀ ਸ਼ਹੀਦ(ਨੇੜੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ)ਵਿਖੇ ਉਤਾਰਾ ਕਰ ਲਿਆ । ਅਜੇ ਨਿਹੰਗ ਸਿੰਘ ਲੰਗਰ ਛਕਣ ਉਪਰੰਤ ਅਰਾਮ ਕਰਨ ਹੀ ਲੱਗੇ ਸਨ ਕਿ ਪਟਿਆਲੇ ਦੇ ਰਾਜੇ ਨੇ ਅੰਗਰੇਜ਼ਾਂ ਤੋਂ ਡਰਦੇ ਹੋਏ ਉਹਨਾਂ ਉੱਤੇ ਹੀ ਫ਼ੌਜ ਚਾੜ ਦਿੱਤੀ ਤੋਪਾਂ ਨੇ ਅੱਗ ਵਰਾਉਣੀ ਸ਼ੁਰੂ ਕਰ ਦਿੱਤੀ ਨਿਹੰਗ ਸਿੰਘਾਂ ਨੇ ਵਿਰੋਧੀ ਧਿਰ ਦਾ ਡਟ ਕੇ ਮੁਕਾਬਲਾ ਕੀਤਾ ਤੇ ਬਾਬਾ ਹਨੂੰਮਾਨ ਸਿੰਘ ਜੀ ਨੇ ਆਪ ਹੱਲਾ ਬੋਲ ਕੇ ਤੋਪ ਦੇ ਮੂੰਹ ਵਿਚ ਆਪਣਾ ਭੂਰਾ(ਕੰਬਲ)ਫਸਾ ਦਿੱਤਾ ਤੇ ਤੋਪਚੀ ਨੂੰ ਮਾਰ ਮੁਕਾਇਆ । ਇੱਥੇ ਉਹਨਾਂ ਦੇ 1500 ਸਿੰਘ ਸ਼ਹੀਦ ਹੋਏ ਤੇ ਸ਼ਹੀਦ ਹੋਏ ਸਿੰਘਾਂ ਦਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਅੰਗੀਠਾ ਚਿਣ ਕੇ ਸਸਕਾਰ ਕਰ ਦਿੱਤਾ (ਜਿੱਥੇ ਅਜਕਲ ਜੋਤ ਜਗਦੀ ਹੈ)|
ਇਸ ਉਪਰੰਤ ਬਾਬਾ ਹਨੂੰਮਾਨ ਸਿੰਘ ਜੀ ਆਪਣਾ ਜਥਾ ਲੈ ਕੇ ਘੁੜਾਮ ਵੱਲ ਚਲੇ ਗਏ, ਇੱਥੇ ਵੀ ਉਹਨਾਂ ਦਾ ਫ਼ੌਜ ਨਾਲ ਟਾਕਰਾ ਹੋਇਆ ਤੇ ਤੋਪ ਦੇ ਗੋਲੇ ਨਾਲ ਬਾਬਾ ਹਨੂੰਮਾਨ ਸਿੰਘ ਜੀ ਜ਼ਖਮੀ ਵੀ ਹੋੋੋਏ । ਇਸ ਤਰਾਂ ਫੌ਼ਜਾਂ ਦਾ ਟਾਕਰਾ ਕਰਦੇ ਹੋਏ ਉਹ ਰਾਜਪੁਰੇ ਵੱਲ ਆ ਗਏ ਤੇ ਇੱਥੇ ਵੀ ਉਹਨਾਂ ਦਾ ਇਕ ਫ਼ੌਜ ਨਾਲ ਟਾਕਰਾ ਹੋਇਆ(ਜਿੱਥੇ ਹੁਣ ਗਗਨ ਚੌਂਕ/ਬਾਈ ਪਾਸ/ਬਾਬਾ ਮੌੜ ਸਥਿਤ ਹੈ)(ਇਹ ਦੋਵੇਂ ਜੰਗਾਂ ਉਨ੍ਹਾਂ ਦੀਆਂ ਕਿਸ ਨਾਲ ਤੇ ਕਿਉਂ ਹੋਈਆਂ ਇਹ ਅਜੇ ਖੋਜ ਦਾ ਵਿਸ਼ਾ ਹੈ )ਫਿਰ ਬਾਬਾ ਹਨੂੰਮਾਨ ਸਿੰਘ ਜੀ ਨੇ ਪਹਾੜਾਂ(ਉੱਤਰ ਦਿਸ਼ਾ) ਵੱਲ ਨੂੰ ਚਾਲੇ ਪਾ ਲਏ ਦੁਸਮਣਾਂ ਨਾਲ ਲੜਦਿਆਂ-ਲੜਦਿਆਂ ਕੁਝ ਸਿੰਘ ਸ਼ਹੀਦ ਹੋ ਗਏ,ਕੁਝ ਜ਼ਖਮੀ ਤੇ ਕੁਝ ਵਿਛੜ ਗਏ (ਬਾਬਾ ਹਨੂੰਮਾਨ ਸਿੰਘ ਜੀ ਨੇ ਰਾਜਪੁਰੇ ਤੋਂ ਪਿੰਡ ਸੁਹਾਣਾ ਵੱਲ ਟਿਕਾਣਾ ਕੀਤਾ ਤੇ ਉੱਥੇ ਹੀ ਸ਼ਹੀਦ ਹੋ ਗਏ(ਅੱਜਕਲ ਜ਼ਿਲ੍ਹਾ ਮੋਹਾਲੀ) ਸਿੰਘਾਂ ਦੇ ਸਰੀਰਾਂ ਨੂੰ ਲੋਕਾਂ ਦੁਆਰਾ ਸਾਂਭ ਲਿਆ ਗਿਆ, ਉਹਨਾਂ ਦੇ ਅੰਗੀਠੇ ਬਣਾ ਦਿੱਤੇ ਗਏ ਉਹਨਾਂ ਵਿੱਚੋ ਜ਼ਖਮੀ ਹੋ ਕੇ ਵਿਛੜੇ ਹੋਏ ਸਿੰਘਾਂ ਵਿਚੋਂ ਦੋ ਸਿੰਘ 'ਬਾਬਾ ਅਮਰਜੀਤ ਸਿੰਘ ਜੀ'(ਜ਼ਿਲ੍ਹਾ ਅੰਮ੍ਰਿਤਸਰ)ਅਤੇ 'ਬਾਬਾ ਜੰਗ ਸਿੰਘ ਜੀ'(ਗਾਂਵ ਰਾਜਪੁਰੇ ਕੇ ਨਜਦੀਕ ਪਰ ਪਿੰਡ ਦਾ ਨਾਮ ਨਹੀਂ ਲਿਖਿਆ) ਜ਼ਖਮੀ ਹਾਲਤ ਵਿਚ ਪਿੰਡ ਛੋਟੀ ਮੋਹੀ(ਮੋਹੀ ਖੁਰਦ)ਦੇ ਬਾਹਰਵਾਰ ਛੋਟੀ ਨਹਿਰ ਦੇ ਝਾਲ ਵਾਲੀ ਥਾਂ 'ਤੇ ਪਿੰਡ ਵਾਸੀਆਂ ਨੂੰ ਮਿਲੇ ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰਵਾਰ ਟਿਕਾਣਾ ਕਰ ਕੇ ਉਹਨਾਂ ਦੀ ਸਾਂਭ-ਸੰਭਾਲ ਕੀਤੀ ਤੇ ਉੱਥੇ ਹੀ ਦੋਵਾਂ ਸਿੰਘਾਂ ਨੇ 31ਦਸੰਬਰ,1846 ਈ: ਨੂੰ ਆਪਣੇ ਸਰੀਰ ਤਿਆਗ ਦਿੱਤੇ ਤੇ ਉਸੇ ਅਸਥਾਨ 'ਤੇ ਉਹਨਾਂ ਦਾ ਸਸਕਾਰ ਕੀਤਾ ਗਿਆ|(ਜਿੱਥੇ ਕਿ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਬੇਰੀ ਸਥਿਤ ਹੈ)
ਜੋਰਾਵਰ ਸਿੰਘ ਤਰਸਿੱਕਾ ਭੁੱਲ ਚੁੱਕ ਦੀ ਮੁਆਫੀ।