ਰਣਜੋਧ ਸਿੰਘ ਗਿਲ

ਰਣਜੋਧ ਸਿੰਘ ਗਿਲ traveller,Story, Song and gazal writer

I have reached 600 followers! Thank you for your continued support. I could not have done it without each of you. 🙏🤗🎉
13/08/2023

I have reached 600 followers! Thank you for your continued support. I could not have done it without each of you. 🙏🤗🎉

09/06/2023

ਇਸ ਵੀਡੀਓ ਰਾਹੀਂ ਤੁਸੀਂ ਜਾਣੋਗੇ ਕਿ ਤੁਹਾਡੇ ਅਧਾਰ ਕਾਰਡ 'ਤੇ ਕਿੰਨੇ ਮੋਬਾਇਲ ਨੰਬਰ ਰਜਿਸਟਰ ਨੇ ?
ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ।

16/04/2023

Where is our humanity???


But Still hope.......

16/04/2023

Election in India

17/12/2022
ਆ ਕਿਹੜੀ ਪੰਜਾਬੀ ਆ ?????
03/12/2022

ਆ ਕਿਹੜੀ ਪੰਜਾਬੀ ਆ ?????

20/10/2022

“River Island” ਸਿਰਫ 10 ਮਿੰਟ ਦੀ ਇਹ ਫਿਲਮ, ਬਹੁਤ ਕੁਛ ਕਹਿ ਕੇ ਜਾਂਦੀ ਹੈ !

 #ਪੱਗ ਵੇਚ ਕੇ ਘਿਓ ਨਹੀਂ ਖਾਈਦਾ...ਨਾਬਰੀ ਪੰਜਾਬੀਆਂ ਦੇ ਖੂਨ ਵਿੱਚ ਹੈ. ਚੰਗੀ ਕਹੋ ਜਾਂ ਮਾੜੀ, ਪੰਜਾਬੀ ਇਹ ਸੁਰ ਛੱਡ ਨਹੀਂ ਸਕਦੇ. ਇਹ ਸੁਰ ਉਨ੍ਹ...
27/06/2022

#ਪੱਗ ਵੇਚ ਕੇ ਘਿਓ ਨਹੀਂ ਖਾਈਦਾ...

ਨਾਬਰੀ ਪੰਜਾਬੀਆਂ ਦੇ ਖੂਨ ਵਿੱਚ ਹੈ. ਚੰਗੀ ਕਹੋ ਜਾਂ ਮਾੜੀ, ਪੰਜਾਬੀ ਇਹ ਸੁਰ ਛੱਡ ਨਹੀਂ ਸਕਦੇ. ਇਹ ਸੁਰ ਉਨ੍ਹਾਂ ਨੂੰ ਉਨ੍ਹਾਂ ਦੇ ਮੱਧਕਾਲੀ ਜੀਵਨ-ਅਨੁਭਵਾਂ ਅਤੇ 'ਰਾਜਿਆਂ' ਦੇ ਧੱਕਿਆਂ ਨੇ ਦਿੱਤੀ ਹੈ. ਪੰਜਾਬੀ ਰਾਜੇ ਦੀ ਇੱਜਤ ਕਰਨਾ ਨਹੀਂ ਜਾਣਦੇ. ਉਹ ਬੁਨਿਆਦੀ ਤੌਰ 'ਤੇ ਰਾਜੇ ਦੇ ਵਿਰੋਧੀ ਤੇ ਯੋਧਿਆਂ ਦੇ ਹੱਕ ਵਿੱਚ ਨੇ. ਸਿਰਫ਼ ਇੱਕ 'ਮਹਾਰਾਜਾ' ਰਣਜੀਤ ਸਿੰਘ ਹੈ, ਜਿਸ ਨੂੰ ਪੰਜਾਬੀਆਂ ਨੇ ਇੱਜਤ ਦਿੱਤੀ. ਮਹਾਰਾਜਾ ਵੀ ਉਨ੍ਹਾਂ ਲਈ ਤਾਂ ਸੀ ਕਿ ਸਾਰੀ ਉਮਰ ਉਹ ਯੋਧਾ ਬਣ ਕੇ ਪੰਜਾਬ ਦੇ ਗੌਰਵ ਲਈ ਲੜਦਾ ਰਿਹਾ. ਅੱਜ ਦੇ 'ਮਹਾਨ' ਸਾਹਿਤਕਾਰ ਉਨ੍ਹਾਂ ਬਾਰੇ ਕੁੱਝ ਵੀ ਕਹੀ ਜਾਣ, ਸੱਚ ਤਾਂ ਇਹ ਹੈ ਕਿ ਜੇ ਮਹਾਰਾਜੇ ਦੇ ਚਾਲ੍ਹੀ ਸਾਲ ਪੰਜਾਬ ਦੇ ਇਤਿਹਾਸ ਵਿਚੋਂ ਕੱਢ ਦੇਈਏ ਤਾਂ ਪਿੱਛੇ ਮਾਣ ਕਰਨ ਯੋਗ ਭੋਰਾ ਸਿਆਸਤ ਨਹੀਂ ਬੱਚਦੀ. ਸਾਜ਼ਿਸ਼ ਹੀ ਇਹੀ ਹੈ ਕਿ ਮਹਾਰਾਜੇ ਦੀ ਕਿਰਦਾਰਕੁਸ਼ੀ ਕੀਤੀ ਜਾਵੇ ਤਾਂ ਜੋ ਪੰਜਾਬੀਆਂ ਨੂੰ ਰਾਜਨੀਤਕ ਸਮਝ ਤੋਂ ਕੋਰੇ ਸਾਬਿਤ ਕੀਤਾ ਜਾ ਸਕੇ. ਪਰ ਜਿਸ ਨੂੰ ਇਤਿਹਾਸ ਅਤੇ ਸਿਆਸਤ ਦੀ ਜ਼ਰਾ ਜਿੰਨੀ ਵੀ ਸਮਝ ਹੈ, ਉਹ ਜਾਣਦਾ ਹੈ, ਪੰਜਾਬ ਦਾ ਵੱਕਾਰ ਸਿਰਜਣ ਵਿੱਚ ਮਹਾਰਾਜੇ ਦੀ ਕਿੰਨੀ ਵੱਡੀ ਭੂਮਿਕਾ ਸੀ! ਪੰਜ ਪਾਸਿਆਂ ਤੋ ਹਮਲਾਵਰ ਪੰਜਾਬ 'ਤੇ ਚੜਨ ਨੂੰ ਫਿਰਦੇ ਸਨ ਜਦੋਂ ਉਹ ਇਕੱਲਾ ਪੰਜਾਂ ਨਾਲ ਭਿੜ ਗਿਆ.

ਜੇ ਤੁਸੀਂ ਸਮਝਣਾ ਚਾਹੁੰਦੇ ਹੋਵੋ ਕਿ ਕੋਈ ਰਾਜਾ ਬਣ ਕੇ ਵੀ ਪੰਜਾਬੀਆਂ ਨੂੰ ਯੋਧਾ ਕਿਵੇਂ ਨਜ਼ਰ ਆ ਸਕਦਾ ਹੈ ਤਾਂ ਸਾਨੂੰ ਮਹਾਰਾਜੇ ਦੀ ਸਿਆਸਤ ਸਮਝਣੀ ਪਵੇਗੀ. ਉਹ ਜਿੰਨੀ ਦੇਰ ਜਿਊਂਦਾ ਰਿਹਾ, ਪੰਜਾਬ ਦੀਆਂ ਸਰਹੱਦਾਂ ਦੇ ਗੌਰਵ ਅਤੇ ਵਿਸਤਾਰ ਲਈ ਲੜਦਾ ਰਿਹਾ. ਜੇ ਤੁਹਾਡੀਆਂ ਸਰਹੱਦਾਂ ਦੀ ਕਦਰ ਨਹੀਂ, ਤੁਹਾਡੀ ਵੀ ਕੋਈ ਕਦਰ ਨਹੀਂ, ਉਹ ਸਮਝਦਾ ਸੀ. ਉਸ ਲਈ ਪੰਜਾਬ ਦੀ ਸਰਹੱਦ ਸਿਰਫ਼ ਨਕਸ਼ੇ ਤੇ ਨਹੀਂ ਸੀ. ਵਿਰੋਧੀਆਂ ਦੇ ਦਿਲਾਂ ਵਿੱਚ ਵੀ ਸੀ. ਉਸ ਨੇ ਅੰਗਰੇਜਾਂ ਨਾਲ ਦੋ ਸੰਧੀਆਂ ਕੀਤੀਆਂ ਤੇ ਦੋਹਾਂ ਲਈ ਅੰਗਰੇਜਾਂ ਨੂੰ ਆਪਣੇ ਕੋਲ ਆਉਣ ਲਈ ਮਜ਼ਬੂਰ ਕੀਤਾ. ਦੋਹਾਂ ਲਈ ਕਈ-ਕਈ ਵਾਰ ਉਹ ਅੰਗਰੇਜ ਦੂਤਾਂ ਨੂੰ ਸੱਦਦਾ ਤੇ ਉਨ੍ਹਾਂ ਦੇ ਆਉਂਦੇ ਹੀ ਆਪ ਸ਼ਿਕਾਰ 'ਤੇ ਚਲਾ ਜਾਂਦਾ. ਮਹੀਨਾ-ਮਹੀਨਾ ਉਨ੍ਹਾਂ ਨੂੰ ਮਿਲਦਾ ਨਾ. ਲੋਕ ਸਮਝਦੇ ਉਹ ਆਕੜ ਕਰ ਰਿਹਾ ਹੈ ਪਰ ਨਹੀਂ. ਉਹ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੋੜ ਰਿਹਾ ਹੁੰਦਾ. ਅਹਿਸਾਸ ਕਰਾ ਰਿਹਾ ਹੁੰਦਾ ਕਿ ਉਹ ਬਰਤਾਨਵੀ ਸਲਤਨਤ ਜਿੰਨੀ ਹੀ ਮਹਾਨ ਸਲਤਨਤ ਵਿੱਚ ਆਏ ਹਨ ਜੋ ਆਪਣੀ ਮਰਜ਼ੀ ਦੀ ਮਾਲਕ ਆਪ ਹੈ. ਇੰਜ ਉਹ ਸਦਾ ਆਪਣੀਆਂ ਸ਼ਰਤਾਂ 'ਤੇ ਸਮਝੌਤੇ ਕਰਦਾ. ਅੱਜ ਤੁਸੀਂ ਉਸ ਦੀਆਂ ਸੰਧੀਆਂ ਦੀ ਜੋ ਮਰਜ਼ੀ ਆਲੋਚਨਾ ਕਰੋ ਪਰ ਉਸ ਦੀ ਇੱਕ ਵੀ ਸੰਧੀ ਵਿੱਚ ਪੰਜਾਬ ਦੀ ਹੇਠੀ ਨਹੀਂ ਹੁੰਦੀ. ਸਗੋਂ ਉਸ ਨੇ ਪੰਜਾਬੀ ਹੋਣ ਦੇ ਅਹਿਸਾਸ ਨੂੰ ਇੰਨਾ ਵੱਡਾ ਕਰ ਦਿੱਤਾ ਸੀ ਕਿ ਇਧਰਲੇ ਪੰਜਾਬ ਆ ਕੇ ਓਧਰਲੇ ਪੰਜਾਬੀ ਮਾਣ ਨਾਲ ਕਹਿਣ ਲੱਗੇ ਸਨ, "ਅਸੀਂ ਵੱਡੇ ਪੰਜਾਬੋਂ ਆਏ ਹਾਂ."

'ਰਾਜਿਆਂ' ਨੇ ਪੰਜਾਬ ਨੂੰ ਸਦਾ ਗਲਤ ਸਮਝਿਆ ਹੈ. ਪੰਜਾਬੀਆਂ ਲਈ ਆਪਣੇ ਦੁੱਖ ਜਾਂ ਭੁੱਖ ਨੂੰ ਸਿਆਸਤ ਦਾ ਓਨਾ ਵੱਡਾ ਸਰੋਕਾਰ ਨਹੀਂ ਰਹੇ, ਜਿੰਨਾ ਪੰਜਾਬ ਦਾ ਗੌਰਵ ਰਿਹਾ ਹੈ. ਪੰਜਾਬੀ ਵਿਦੇਸ਼ੀ ਹਾਕਮਾਂ ਖਿਲਾਫ਼ ਵੀ ਇਸ ਲਈ ਲੜੇ ਕਿ ਉਹ ਸਾਨੂੰ ਸਿਰ ਝੁਕਾ ਕੇ ਜਿਊਣ ਲਈ ਮਜ਼ਬੂਰ ਕਰਦੇ ਸਨ. ਅੱਠ ਹਜ਼ਾਰ ਦੀ ਫੌਜ਼ ਗੁਰੂ ਗੋਬਿੰਦ ਸਿੰਘ ਮਹਾਰਾਜਾ ਕੋਲ ਅਨੰਦਪੁਰ ਸਾਹਿਬ ਵਿੱਚ ਤੇ ਭਿੜ ਗਏ ਉਹ ਤਿੰਨ ਸੂਬਿਆਂ, ਚਾਰ ਪਹਾੜੀ ਰਾਜਿਆਂ ਤੇ ਦਿੱਲੀ ਦੇ ਤਖਤ ਨਾਲ. ਕਾਹਤੋਂ! ਸਿਰ ਝੁਕਾ ਕੇ ਨਹੀਂ ਜਿਊਣਾ. ਸਿਰ ਝੁਕੀਆਂ ਸਟੇਟਾਂ ਨੂੰ ਹੱਕ ਨਹੀਂ ਮਿਲਦੇ, ਗਰਾਂਟਾਂ ਮਿਲਦੀਆਂ ਹਨ ਤੇ ਇਤਿਹਾਸ ਵਿੱਚ ਪੰਜਾਬੀਆਂ ਨੇ ਸਦਾ ਇੱਕ ਗੱਲ ਨਿਭਾਹੀ, "ਪੱਗ ਵੇਚ ਕੇ ਘਿਓ ਨਹੀਂ ਖਾਈਦਾ." ਹਾਂ, ਕਦੇ-ਕਦੇ ਸਾਡੇ ਲੀਡਰ ਜਰੂਰ ਡਾਲਡੇ ਘਿਓਆਂ ਲਈ ਆਪਣੀਆਂ ਪੱਗਾਂ ਵੇਚਦੇ ਆਏ ਹਨ ਪਰ ਵੇਲਾ ਆਉਣ 'ਤੇ ਪੰਜਾਬੀ ਉਨ੍ਹਾਂ ਦਾ ਕੀ ਹਸ਼ਰ ਕਰਦੇ ਹਨ, ਇਹ ਵੀ ਤੁਸੀਂ ਜਾਣਦੇ ਹੋ. ਤੈਅ ਹੈ, ਵੋਟਾਂ ਦੇ ਦਮ 'ਤੇ ਪੰਜਾਬ ਦਾ ਰਾਜਾ ਚਾਹੇ ਕੋਈ ਬਣ ਜਾਵੇ ਪਰ ਪੰਜਾਬੀਆਂ ਦੇ ਦਿਲ ਦਾ ਰਾਜਾ-ਮਹਾਰਾਜਾ ਉਹੀ ਹੋ ਸਕਦਾ ਹੈ, ਜੋ ਯੋਧਾ ਬਣ ਕੇ ਪੰਜਾਬ ਦੇ ਗੌਰਵ ਦੀ ਲੜਾਈ ਲੜ ਸਕੇ. ਜਿਸ ਦੇ ਰਾਜ ਵਿਚੋਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਗਏ ਪੰਜਾਬੀ ਮਾਣ ਨਾਲ ਕਹਿ ਸਕਣ, "ਜੀ ਅਸੀਂ ਵੱਡੇ ਪੰਜਾਬੋਂ ਆਏ ਹਾਂ!"

ਅੱਜ ਪੰਜਾਬ ਦੇ ਗੌਰਵ ਲਈ ਲੜਨ ਵਾਲੇ ਮਹਾਰਾਜੇ ਦੀ ਬਰਸੀ ਹੈ. ਦਿਲੋਂ ਸੱਜਦਾ! ਪਿੱਛਲੇ ਹਫ਼ਤੇ ਇੱਕ ਇਹੋ ਜਿਹੇ ਹੀ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦੀ ਵੀ ਸੀ. ਅਫ਼ਸੋਸ! ਅਸੀਂ ਭੁੱਲ ਗਏ. ਚਲੋ ਕੋਈ ਨਹੀਂ. ਉਨ੍ਹਾਂ ਦਾ ਦੱਸਿਆ 'ਪੱਗ ਤੇ ਘਿਓ' ਦਾ ਰਿਸ਼ਤਾ ਯਾਦ ਰਹੇ, ਏਨਾ ਹੀ ਕਾਫੀ ਹੈ.

ਪਾਲੀ ਭੁਪਿੰਦਰ

26/06/2022

ਸਿੱਧੂ ਮੂਸੇਵਾਲਾ ਦੇ ਗੀਤ SYL ਨਾਲ, ਇਸ ਦੇ ਸੰਗੀਤ, ਸ਼ਬਦ, ਗਾਇਕੀ ਤੇ ਹੋਰ ਵੀ ਜੇਕਰ ਕਿਸੇ ਕੁਝ ਨਾਲ ਤੁਹਾਡੀ ਅਸਹਿਮਤੀ ਹੈ, ਉਹ ਜਾਇਜ ਸਵੀਕਾਰੀ ਜਾ ਸਕਦੀ ਹੈ, ਪਰ ਜੇਕਰ ਤੁਸੀਂ SYL ਤੇ ਪੰਜਾਬ ਦੇ ਪਾਣੀਆਂ, ਖੁਦਮੁਖਤਿਆਰੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੇ ਹੱਕ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਜੋ ਵੀ ਹੋ- ਸਿੱਖ, ਹਿੰਦੂ, ਮੁਸਲਿਮ, ਆਸਤਿਕ, ਨਾਸਤਿਕ, ਕਮਿਊਨਿਸਟ, ਲਿਬਰਲ, ਰਾਸ਼ਟਰਵਾਦੀ ਵਗ਼ੈਰਾ-ਵਗ਼ੈਰਾ- ਤੁਸੀਂ ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦੇ ਗ਼ਦਾਰ ਹੋ. ਅਕ੍ਰਿਤਘਣ ਹੋ. ਸਾਡੀ ਲੜਾਈ ਹਮੇਸ਼ਾ ਤੁਹਾਡੇ ਨਾਲ ਰਹੇਗੀ. ਉਹ ਜਿੱਥੇ ਮਰਜੀ ਲੜਨੀ ਪਏ, ਅਸੀਂ ਤੁਹਾਡੇ ਸਾਹਮਣੇ ਖੜ੍ਹੇ ਹੋਵਾਂਗੇ.

~ਪਰਮਿੰਦਰ ਸਿੰਘ ਸ਼ੌਂਕੀ.

22/06/2022

ਜੇਕਰ ਅਗਨੀਵੀਰ ਵਾਲੀ ਯੋਜਨਾ ਸਿਰੇ ਚੜ੍ਹਦੀ ਹੈ, ਤਾਂ ਸਿੱਖਿਆਵੀਰ,ਸਿਹਤਵੀਰ,ਬੈਂਕਵੀਰ, ਰੇਲਵੀਰ, ਪੁਲਿਸਵੀਰ ਆਦਿ ਵਰਗੇ ਨਾਂ ਵੀ ਆਉਣਗੇ। ਜੇਕਰ ਦੇਸ਼ ਦੀ ਸੁਰੱਖਿਆ ਨੂੰ ਤਾਕ ਤੇ ਲਗਾ ਕੇ ਅਜਿਹਾ ਕੁਝ ਹੋ ਸਕਦਾ ਹੈ, ਤਾਂ ਦੂਸਰਿਆਂ ਦੀ ਜ਼ਰੂਰਤ ਹੀ ਕੀ????

07/06/2022

ਕਹਿੰਦੇ ਕਾਗਰਸ ਦੇ ਸਾਧੂ ਨੂੰ ਵਿਜੀਲੈਂਸ ਨੇ ਤਿੰਨ ਵਜੇ ਨਿਰਣੇ ਕਾਲਜ ਚੁੱਕ ਲਿਆ। ਗਲਤ ਗੱਲ ਐ ਕੱਚੀ ਨੀਦ ਉਠਾਉਣ ਦਾ ਪਾਪ ਲੱਗੂ।।

https://youtu.be/OFRtZDIw030ਕਿਰਪਾ ਕਰਕੇ ਲਾਈਕ, ਸ਼ੇਅਰ ਅਤੇ ਕਮੈੰਟ ਜ਼ਰੂਰ ਕਰੋ ਜੀ ਚੈਨਲ ਨੂੰ ਸਬਸਕਰਾਈਬ ਵੀ ਜ਼ਰੂਰ ਕਰਨਾ
24/05/2022

https://youtu.be/OFRtZDIw030
ਕਿਰਪਾ ਕਰਕੇ ਲਾਈਕ, ਸ਼ੇਅਰ ਅਤੇ ਕਮੈੰਟ ਜ਼ਰੂਰ ਕਰੋ ਜੀ
ਚੈਨਲ ਨੂੰ ਸਬਸਕਰਾਈਬ ਵੀ ਜ਼ਰੂਰ ਕਰਨਾ

31/03/2022

ਸਰਕਾਰ ਸੇ ਨਹੀਂ ਮਹਿੰਗਾਈ ਸੇ ਲੜਨਾ ਹੈ

27/03/2022

ਸਾਡਾ ਲਹੌਰ..... ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਸੁਨਹਿਰੀ ਦੌਰ ਦਾ ਗਵਾਹ......

ਤਕਦੀਰਾਂ
14/03/2022

ਤਕਦੀਰਾਂ

13/01/2022

ਬਾਈ ਜੀ HaPpY ਲੋਹੜੀ

27/07/2021

ਰਤਨਾਗਿਰੀ ਬੰਬੇ ਹੜ੍ਹ
ਫਸੇ ਪੰਜਾਬੀ ਡਰਾਈਵਰ

24/07/2021

ਕੋਈ ਦੱਸ ਸਕਦਾ ਕਿ ਇਹ ਕਿਹੜੇ ਪਦਾਰਥ ਦੀ ਵਰਤੋਂ ਕਰ ਰਹੇ ਨੇ ਜਿਸ ਨੇ ਲਗਭਗ ਮਰਿਆ ਵਿੱਚ ਵੀ ਜਾਨ ਪਾ ਦਿੱਤੀ

21/07/2021

ਨਰਕ ਸਵਰਗ ਸਭ ਇੱਥੇ ਹੀ ਆ,ਜੇ ਚੰਗਾ ਕਰੋਂਗੇ ਤਾਂ ਚੰਗਾ ਮਿਲੂ,ਮਾੜਾ ਕਰੋਂਗੇ ਤਾਂ ਮਾੜਾ

14/07/2021

ਗੋਰਿਆਂ ਦਾ ਵਾਹਿਗੁਰੂ ਜੀ ਨੂੰ ਯਾਦ ਕਰਨ ਦਾ ਤਰੀਕਾ ਵਧੀਆਂ ਲੱਗਾ ਤਾਂ ਜ਼ਰੂਰ ਸ਼ੇਅਰ ਕਰਿੳ

11/07/2021

ਵਿਚਕਾਰਲੇ ਛੇ ਗੀਟੇ ਕਿੱਧਰ ਗਏ ਕੁੱਝ ਸਮਝ ਨਹੀਂ ਆਈ

09/07/2021

ਮੈਂ ਆਪਣੀ ਜਿੰਦਗੀ ਦੀ ਅਹਿਮ ਪੜਾਈ ਪੰਜਾਬ ਯੂਨੀਵਰਸਿਟੀ ਤੋ ਕੀਤੀ ਹੈ ਜਿਸ ਕਰਕੇ ਅੱਜ ਜਿੰਦਗੀ ਦੇ ਇਸ ਮੁਕਾਮ ਤੇ ਪੁਜਾ ਹਾਂ। ਮੈ ਮੁਕਤਸਰ, ਮਲੋਟ, ਗਿੱਦੜਬਾਹਾ, ਅਬੋਹਰ ਦੇ ਕਾਲਜਾਂ ਦੀ ਮਾਨਤਾ ਲਈ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਅਧਿਕਾਰ ਖੇਤਰ ਨੂੰ ਬਦਲਣ ਲਈ ਕੇਂਦਰੀ ਸਰਕਾਰ ਕਮੇਟੀ ਦੀ ਸਿਫਾਰਸ਼ਾਂ ਦਾ ਵਿਰੋਧ ਕਰਦਾ ਹਾਂ .ਇਹ ਬਹੁਤ ਹੀ ਨਿੰਦਣਯੋਗ ਹੈ. ਇਸ ਖੇਤਰ ਦੇ ਲੋਕ ਪਿਛਲੇ 70 ਸਾਲਾਂ ਤੋਂ ਪੀਯੂ ਨਾਲ ਜੁੜੇ ਹੋਏ ਹਨ ਅਤੇ ਹੁਣ ਇਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਅਲੱਗ ਕਰਨਾ ਬਹੁਤ ਨਿੰਦਣਯੋਗ ਕਦਮ ਹੈ।

04/07/2021

ਲੱਭਿਆ ਰੱਬ ਦਾ ਘਰ ???

20/06/2021

ਇਹ ਇਕ ਮਾਂ ਦਾ ਬਿਨਾਂ ਸ਼ਰਤ ਪਿਆਰ ਹੈ. 🙏🙏🙏
ਮੈਨੂੰ ਨਹੀਂ ਪਤਾ ਕਿ ਇਸ ਵੀਡੀਓ ਨੂੰ ਕਿਸ ਨੇ ਸ਼ੂਟ ਕੀਤਾ। ਮਨੋਰੰਜਨ ਲਈ ਕੁਝ ਚੀਜ਼ਾਂ ਸ਼ੂਟ ਕਰਨ ਤੋਂ ਪਹਿਲਾਂ, ਸਾਨੂੰ ਇਹਨਾਂ ਨੂੰ ਬਚਾਉਣਾ ਚਾਹੀਦਾ। ਮਾਨਵਤਾ ਪਹਿਲਾਂ ਹੋਣੀ ਚਾਹੀਦੀ ਹੈ.
ਵੀਡੀਓ fb ਤੋਂ ਲਈ ਗਈ ।

Address

Jagraon

Website

Alerts

Be the first to know and let us send you an email when ਰਣਜੋਧ ਸਿੰਘ ਗਿਲ posts news and promotions. Your email address will not be used for any other purpose, and you can unsubscribe at any time.

Contact The Business

Send a message to ਰਣਜੋਧ ਸਿੰਘ ਗਿਲ:

Videos

Share