ਜਦੋਂ ਅਸੀਂ ਕਿਸੇ ਥਾਂਵੇਂ ਕੁਦਰਤੀ ਨਜਾਰਿਆਂ ਨੂੰ ਮਾਣ ਰਹੇ ਹੁੰਦੇਂ ਆਂ, ਤਾਂ ਕੁਦਰਤ ਦਾ ਸੁਹੱਪਣ ਵੇਖ ਕੇ ਅਸੀਂ ਪੈਲਾਂ ਪਾ ਉੱਠਦੇ ਹਾਂ, ਦਿਮਾਗ ਅਲੱਗ ਤਰ੍ਹਾਂ ਸੋਚਣ ਲੱਗਦੈ, ਅਸਲ 'ਚ ਉਹ ਕੁੱਝ ਸਵਾਲਾਂ ਦੇ ਜਵਾਬ ਲੱਭ ਰਿਹੈ ਹੁੰਦੈ ਕਿ ਧਰਤੀ ਦਾ ਇੰਨਾ ਸੋਹਣਾ ਰੂਪ ਇਹ ਕਿੰਨ੍ਹਾਂ ਪੜਾਵਾਂ 'ਚੋਂ ਲੰਘ ਕੇ ਇਥੇ ਤੱਕ ਪਹੁੰਚਿਆ, ਫਿਰ ਇੱਥੇ ਸਾਡਾ ਦਰਸ਼ਨ, ਦਿ੍ਰਸ਼ਟੀਕੌਣ ਅਤੇ ਵਿਚਾਰਧਾਰਾ ਆਪਣੀ ਭੂਮਿਕਾ ਅਦਾ ਕਰਦਾ ਹੈ, ਜੇ ਕੋਈ ਵਿਅਕਤੀ ਜਿਸਦੇ ਪਿੱਛੇ ਕੋਈ ਗੈਰ -ਵਿਗਿਆਨਕ ਦਰਸ਼ਨ ਖੜ੍ਹਾ ਹੈ ਤਾਂ ਇਸ ਨੂੰ ਕ
ੋਈ ਰੱਬੀ ਚਮਤਕਾਰ ਜਾਂ ਦੈਵੀ ਰਚਨਾਂ ਹੀ ਸਮਝੇਗਾ ਜਿਸ ਲਈ ਇਸ ਖੂਬਸੁਰਤੀ ਦੀ ਕੋਈ ਕਦਰ ਨਾ ਰਹਿ ਕੇ ਇਹ ਕਿਸੇ ਦੇਵ-ਭੂਮੀ ਤੱਕ ਹੀ ਮਹਿਦੂਦ ਰਹਿ ਜਾਵੇਗੀ । ਫਿਰ ਇਸ ਥਾਂ ਦੀ ਕੀ ਹਾਲਾਤ ਹੋਵੇਗੀ ਇਹ ਅਸੀਂ 'ਦੇਵ-ਭੂਮੀਆਂ' ਬਾਰੇ ਜਾਣਦੇ ਹੀ ਹਾਂ ।
ਪਰ ਜੇ ਇਹ ਦਰਸ਼ਨ ਤੁਹਾਨੂੰ ਹਰ ਸ਼ੈਅ ਨੂੰ ਪਦਾਰਥਵਾਦੀ ਸਮਝ ਨਾਲ ਸਮਝਣਾ ਸਿਖਾਉਂਦਾ ਹੈ ਤਾਂ ਇਹ ਸਹਿਜੇ ਤੁਹਾਨੂੰ ਇਹ ਸੋਚਣ ਦਾ ਗੁਰ ਸਿਖਾ ਦੇਵੇਗਾ ਕਿ ਜੋ ਕੁੱਝ ਜੋ ਤੁਸੀ ਦੇਖ ਰਹੇ ਹੋ, ਇਹ ਕੁਦਰਤ ਖੁਦ ਇੱਕ ਪਦਾਰਥ, ਪਦਾਰਥਕ ਗਤੀ ਹੈ ਜੋ ਵਿਰੋਧ-ਵਿਕਾਸੀ ਹੈ ਇਹ ਸਾਰਾ ਕੁਝ ਪਦਾਰਥਕ ਵਿਰੋਧ ਵਿਕਾਸ ਦੀ ਹੀ ਰਚਨਾ ਹੈ । ਜਿਸਦੀਆਂ ਰਚਨਾਵਾਂ ਮਨੁੱਖੀ ਦਿਮਾਗ ਨੂੰ ਸਿਖਰ ਤੱਕ ਲੈ ਜਾਂਦੀਆਂ ਹਨ ।
ਫਿਰ ਤੁਸੀ ਇਹ ਸੋਚਦੇ ਹੋ ਕਿ ਜੇ ਇਹ ਸਭ ਮਨੁੱਖੀ ਦਿਮਾਗ ਨੂੰ ਸਿਖਰਾਂ 'ਤੇ ਪਹੁੰਚਾਣ ਵਾਲੀ ਕਿਹੜੀ ਖਾਸ ਚੀਜ ਹੈ ਤਾਂ ਅਸੀ ਜਦੋਂ ਉਹਨਾਂ ਕਾਰਨਾਂ ਦੀ ਜੜ੍ਹ 'ਚ ਪਹੁੰਚ ਜਾਂਦੇ ਹਾਂ ਤਾਂ ਸਾਨੂੰ ਜੋ ਲੱਭਦਾ ਹੈ ਉਹ ਹੈ 'ਵਿਹਲਾ ਸਮਾਂ' ਉਹ ਵਿਹਲਾ ਸਮਾਂ ਜੋ ਮਨੁੱਖ ਕੋਲ ਅਪਣੀਆਂ ਲੋੜਾਂ ਦੀ ਪੂਰਤੀ ਲਈ ਲਈ ਕੀਤੇ ਕੰਮ ਕਰਨ ਤੋਂ ਬਾਅਦ ਬਚਦਾ ਹੈ ਇਹ ਸਮਾਂ ਮਨੁੱਖ ਆਪਣੀ ਮਰਜੀ ਨਾਲ ਜੀਅ ਸਕਦਾ ਹੈ । ਇਹ ਵਿਹਲਾ ਸਮਾਂ ਮਨੁੱਖ ਨੇ ਆਪ ਪੈਦਾ ਕੀਤਾ ਹੈ ਮਸ਼ੀਨ ਦਾ ਵਿਕਾਸ ਕਰਕੇ ਜਿਵੇਂ-ਜਿਵੇਂ ਮਸ਼ੀਨ ਦਾ ਵਿਕਾਸ ਹੁੰਦਾ ਗਿਆ ਉਤਪਾਦਨ ਵਧਦਾ ਗਿਆ , ਜਰੂਰੀ ਕਿਰਤ ਸਮਾਂ ਘਟਦਾ ਗਿਆ ਤੇ ਵਾਧੂ ਕਿਰਤ ਸਮਾਂ ਵਧਦਾ ਗਿਆ ਪਰ ਸਰਮਾਏਦਾਰੀ ਉਤਪਾਦਨ ਪਰਬੰਧ ਵਿੱਚ ਜਿੱਥੇ ਮਨੁੱਖ ਆਪਣਾ ਇਹੀ ਸਮਾਂ ਜਿਨਸ ਦੇ ਰੂਪ ਆਪਣੇ ਮਾਲਕ ਕੋਲ ਵੇਚਦਾ ਹੈ ਤਾਂ ਉਸਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਭੁਗਤਾਨ ਕੀਤਾ ਜਾਂਦਾ ਹੈ ਪਰ ਵੱਧ ਮੁਨਾਫਾਂ ਕਮਾਉਣ ਦੇ ਲਾਲਚ ਵਿੱਚ ਸਰਮਾਏਦਾਰ ਉਸ ਕੋਲ ਕੰਮ ਕਰ ਰਹੇ ਜਾਂ ਕਹੋ ਕੇ ਉਸ ਕੋਲ ਆਪਣਾ ਸਮਾਂ ਵੇਚ ਰਹੇ ਕਾਮੇ ਦਾ ਦੀ ਜਿੰਦਗੀ ਨੂੰ ਬੇਰਹਿਮੀ ਨਾਲ ਨਜਰ ਅੰਦਾਜ ਕਰ ਦਿੰਦਾ ਹੈ ਕਿਉਕਿ ਕੁਦਰਤ ਤੋਂ ਬਾਅਦ ਸਿਰਫ ਮਨੁੱਖੀ ਕਿਰਤ ਸ਼ਕਤੀ ਹੀ ਹੈ ਜਿਹੜੀ ਸਿਰਜਕ ਹੈ ਤੇ ਮੁੱਲ ਸਿਰਜਦੀ ਹੈ, ਪਰ ਉਹ(ਸਰਮਾਏਦਾਰ) ਆਪਣੇ ਮੁਨਾਫੇ ਲਈ ਮਨੁੱਖ ਤੋਂ ਜਿਆਦਾ ਸਮਾਂ ਕੰਮ ਲੈ ਕੇ ਘੱਟ ਭੁਗਤਾਨ ਕਰਦਾ ਹੈ ਜੋ ਵਿਹਲਾ ਸਮਾਂ ਕਾਮੇ ਨੂੰ ਖੁਦ ਲਈ ਮਿਲਣਾ ਚਾਹੀਦਾ ਹੈ ਉਹ ਉਸਨੂੰ ਸਰਮਾਏਦਾਰ ਕੋਲ ਬਿਨਾਂ ਭੁਗਤਾਨ ਦੇ ਹੀ ਕੰਮ ਕਰਨਾ ਪੈਂਦਾ ਹੈ । ਜਿਸ ਨਾਲ ਸਰਮਾਏਦਾਰ ਦਾ ਮੁਨਾਫਾ ਪੈਦਾ ਹੁੰਦਾ ਹੈ ਤੇ ਉਸ ਪੈਸੇ ਆਪਣੇ ਲਈ ਵਰਤਦਾ ਹੈ ਤੇ ਐਸ਼ ਭਰੀ ਜਿੰਦਗੀ ਜਿਊਂਦਾ ਹੈ ਤੇ ਉਹ ਕਾਮੇ ਦਾ ਦਿਨੋਂ ਦਿਨ ਖੂਨ ਨਿਚੋੜੀ ਰੱਖਦਾ ਹੈ ।
ਹੁਣ ਸਵਾਲ ਇਹ ਹੈ ਕਿ ਮਨੁੱਖ ਨੂੰ ਸੌਖਿਆਂ ਕਿਵੇਂ ਕੀਤਾ ਜਾਵੇ ?
ਇਸ ਦਾ ਹੱਲ ਕਿ ਜਿਹੜਾ ਸਮਾਂ ਬਿਨਾਂ ਭੁਗਤਾਨ ਦੇ ਸਰਮਾਏਦਾਰ ਦੇ ਪੇਟੇ ਪੈ ਰਿਹਾ ਹੈ ਉਹ ਸਮਾਂ ਕਾਮੇ ਦਾ ਹੈ ਤੇ ਉਸੇ ਨੂੰ ਹੀ ਮਿਲਣਾ ਚਾਹੀਦਾ ਹੈ ।
ਇਹ ਕਿਵੇਂ ਹੋ ਸਕਦੈ ?
ਇਸ ਵਿਹਲੇ ਸਮੇਂ ਦੀ ਪਰਾਪਤੀ ਲਈ 'ਕੰਮ ਦੀ ਦਿਹਾੜੀ' ਛੋਟੀ ਕੀਤੀ ਜਾਵੇਗੀ ਤਾਂ ਕਿ ਕੰਮ ਯੋਗਤਾ ਅਨੁਸਾਰ ਤੇ ਉਜਰਤ ਕੰਮ ਅਨੁਸਾਰ ਮਿਲ ਸਕੇ । ਉਸ ਵਲੋਂ ਕੀਤਾ ਵਾਧੂ ਕੰਮ ਖਾਹਮ ਖਾਹ ਸਰਮਾਏਦਾਰ ਦੇ ਪੇਟੇ ਪੈ ਜਾਂਦਾ ਹੈ ਤੇ ਉਹ ਕਾਮੇ ਦੀ ਮਿਹਨਤ 'ਤੇ ਐਸ਼ ਕਰਦਾ ਹੈ ।
ਇਸ ਨਾਲ ਕੀ ਫਾਇਦਾ ਹੋਵੇਗਾ ?
ਫਾਇਦਾ ਸਾਫ ਹੈ ਮਨੁੱਖ ਜਿਸਦਾ ਕੰਮ ਨੇ ਧੂੰਆਂ ਕਢਾਇਆ ਹੋਇਆ ਹੈ ਉਸ ਕੋਲ ਆਪਣੀ ਜਿੰਦਗੀ ਲਈ ਸਮਾਂ ਹੋਵੇਗਾ ਜਿਸਨੂੰ ਉਹ ਆਪਣੀ ਮਰਜੀ ਨਾਲ ਵਰਤ ਸਕੇਗਾ ਉਹ ਪੜ੍ਹ ਸਕੇਗਾ, ਲਿਖ ਸਕੇਗਾ, ਯਾਤਰਾ ਕਰ ਸਕੇਗਾ ਕੁਦਰਤ ਦਾ ਸੁਹੱਪਣ ਜੋ ਉਸ ਲਈ ਸੁਪਨਾ ਬਣ ਕੇ ਰਹਿ ਜਾਂਦਾ ਹੈ ਉਸਨੂੰ ਮਾਣ ਸਕੇਗਾ, ਕੰਮ ਦਿਹਾੜੀ ਘੱਟ ਕਰਨ ਨਾਲ ਨਵਾਂ ਕੰਮ ਪੈਦਾ ਹੋਵੇਗਾ ।
ਕੀ ਕਿਹਾ ਨਵਾਂ ਕੰਮ ? ਮਤਲਬ ਰੁਜਗਾਰ, ਬੇਰੁਜਗਾਰਾਂ ਲਈ ਰੁਜਗਾਰ ?
ਹਾਂ ਜੀ ਕੰਮ ਦਿਹਾੜੀ ਛੋਟੀ ਕਰਨ ਨਾਲ ਨਵਾਂ ਕੰਮ ਪੈਦਾ ਹੋਵੇਗਾ , ਜਦੋਂ ਕਨੂੰਨ ਦੁਆਰਾ ਕੰਮ ਦਿਹਾੜੀ ਘਟਾ ਕੇ ਛੋਟੀ ਕਰ ਦਿੱਤੀ ਜਾਵੇਗੀ ਤਾਂ ਸਰਮਾਏਦਾਰ ਨੂੰ ਆਪਣਾ ਉਤਪਾਦਨ ਜਾਰੀ ਰੱਖਣ ਲਈ ਨਵੇਂ ਕਾਮੇ ਭਰਤੀ ਕਰਨੇ ਪੈਣਗੇ ਜਿਸ ਨਾਲ ਬੇਰੁਜਗਾਰਾਂ ਨੂੰ ਰੁਜਗਾਰ ਮਿਲ ਸਕੇਗਾ ।