31/05/2021
ਮਹਾਂਮਾਰੀ ਕਾਰਨ ਪਹਿਲਾਂ ਹੀ ਮੰਦੇ ਵਿਚ ਚੱਲ ਰਹੇ ਟਰੱਕ, ਟੈਕਸੀਆਂ ਚਲਾਉਣ ਵਾਲਿਆਂ ਲਈ ਕੇਂਦਰ ਦੀ 'ਨਵੀਂ ਸਕੀਮ' ਇਕ ਹੋਰ ਵੱਡੀ ਮੁਸੀਬਤ ਲਿਆਉਣ ਵਾਲੀ ਹੈ!
ਆਟੋਮੈਟਿਕ ਟੈਸਟਿੰਗ ਸਟੇਸ਼ਨਾਂ ਦੇ ਕੰਟਰੋਲ ਅਤੇ ਪਾਸਿੰਗ ਸਬੰਧੀ ਨੋਟੀਫਿਕੇਸ਼ਨ 8 ਅਪ੍ਰੈਲ 2021 ਨੂੰ ਜਾਰੀ ਹੋਇਆ ਸੀ ਜੀਹਦੇ ਉਪਰ 7 ਮਈ ਤੱਕ ਰਾਜਾਂ ਤੋਂ ਇਤਰਾਜ਼ ਮੰਗੇ ਗਏ ਸਨ ਪਰ ਪੰਜਾਬ ਸਰਕਾਰ ਨੇ ਕੋਈ ਇਤਰਾਜ਼ ਨਹੀਂ ਭੇਜਿਆ!
ਹੁਣ ਟਰੱਕ, ਟਾਟਾ-407, ਆਟੋ ਰਿਕਸ਼ਾ, ਟੂਰਿਸਟ ਟ੍ਰੈਵਲਰ, ਟੈਕਸੀਆਂ ਤੇ ਕੇਂਦਰ ਦੀ ਨਵੀਂ ਪਾਲਿਸੀ ਲਾਗੂ ਹੋਵੇਗੀ!
ਕੇਂਦਰ ਨੇ ਇਹ ਠੇਕਾ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਹੈ ਜਿਸ ਵਿਚ ਇਨ੍ਹਾਂ ਸਮੂਹ ਵਹੀਕਲ ਨੂੰ ਫਿਟਨੇਸ ਲਈ ਇਨ੍ਹਾਂ ਘਰਾਣਿਆਂ ਕੋਲੋਂ ਸਰਟੀਫਿਕੇਟ ਲੈਣਾ ਪਵੇਗਾ ਅਤੇ ਇਨ੍ਹਾਂ ਘਰਾਣਿਆਂ ਦੇ ਵੱਲੋਂ ਪ੍ਰਮਾਣਿਤ ਰਿਪੇਅਰ ਗੈਰਾਜ ਤੋਂ ਹੀ ਰਿਪੇਅਰ ਕਰਵਾਉਣੀ ਪਵੇਗੀ!
ਜੇਕਰ ਪਾਸਿੰਗ ਵਿਚ ਰੀਜੈਕਸ਼ਨ ਲੱਗ ਗਈ ਤਾਂ RC ਅਤੇ ਪਰਮਿਟ ਕੈਂਸਲ ਹੋ ਕੇ ਸਾਫਟਵੇਅਰ ਵਿਚ ਵਹੀਕਲ ਕਬਾੜ ਵਿਚ ਚਲਾ ਜਾਵੇਗਾ!!!!