19/05/2024
https://www.facebook.com/100050166743162/posts/976505684031647/
ਪਿਛਲੇ ਕੁੱਝ ਦਿਨਾਂ ਤੋਂ ਰੈਪਰ ਨਸੀਬ ਨੇ ਜਿਸ ਤਰੀਕੇ ਨਾਲ ਦਿਲਜੀਤ ਦੋਸਾਂਝ ਖ਼ਿਲਾਫ਼ ਖਿਲਾਰਾ ਪਾਇਆ ਹੋਇਆ ਹੈ, ਉਹ ਉਸਤੋਂ ਹੁਣ ਸਾਂਭਿਆ ਨਹੀਂ ਜਾ ਰਿਹਾ। ਗੱਲ ਇਹ ਨਹੀਂ ਕਿ ਗ਼ਲਤ-ਠੀਕ ਕੌਣ ਹੈ। ਪਰ ਕੋਈ ਵੀ ਗੱਲ ਕਹਿਣ ਦਾ ਨਸੀਬ ਨੂੰ ਅਦਬ ਸਿਖ ਲੈਣਾ ਚਾਹੀਦਾ ਹੈ। ਪਹਿਲਾ ਦਿਲਜੀਤ ਤੇ ਫਿਰ ਸੋਨਾਲੀ ਨੂੰ ਗਾਲਾਂ ਕੱਢਣ ਦੀ ਹੱਦ ਤੱਕ ਪੁੱਜ ਜਾਣਾ ਕਿਥੋਂ ਤੱਕ ਅਕਲਮੰਦੀ ਹੈ? ਦਿਲਜੀਤ ਤੇ ਸੋਨਾਲੀ ਪਹਿਲਾਂ ਤਾਂ ਨਸੀਬ ਨੂੰ ਜਵਾਬ ਦੇਣਾ ਸਹੀ ਨਹੀਂ ਸੀ ਸਮਝ ਰਹੇ ਪਰ ਜੇਕਰ ਦਿਲਜੀਤ ਨੇ ਤੈਨੂੰ ਗੁਰਬਾਣੀ ਦੀ ਤੁਕ ਸੁਣਾਕੇ ਇਹ ਕਹਿ ਹੀ ਦਿੱਤਾ ਕਿ ਵੀਰ ਜਿਉਂਦਾ ਰਹਿ, ਤਾਂ ਨਸੀਬ ਦਾ ਇਸ ਤੇ ਵੀ ਭੜਕਣਾ ਸਮਝ ਤੋਂ ਬਾਹਰ ਹੈ। ਉਨ੍ਹਾਂ ਨੂੰ bitch ਦੱਸ ਰਿਹਾ। ਸ਼ਰਮ ਦਾ ਘਾਟਾ ਜਮਾ। ਜੋ ਥੋੜੀ ਬਹੁਤ ਇਜ਼ੱਤ ਮਿਲੀ ਆ ਉਸਨੂੰ ਹਜ਼ਮ ਰੱਖ ਲਵੋ। ਨਸੀਬ ਦੀ ਸੋਚ ਨੂੰ ਸਮਝਣ ਲਈ ਇਸਦੀ ਇੱਕ ਘੰਟੇ ਦੀ ਮੱਕੜ ਹੋਣਾ ਨਾਲ ਇੰਟਰਵਿਊ ਸੁਣੀ, ਉਸ ਵਿੱਚ ਇਸਨੂੰ ਖੁਦ ਨਹੀਂ ਸਮਝ ਆ ਰਿਹਾ ਕਿ ਕਹਿ ਕੀ ਰਿਹਾ। ਮੱਕੜ ਕਹੀ ਵੀ ਜਾਂਦਾ ਕਿ ਸਾਨੂੰ ਨਹੀਂ ਪਤਾ ਇਲਮਨਾਤੀ ਵਾਰੇ ਸਮਝਾਵੋ, ਬਸ ਉਨ੍ਹਾਂ ਕੋਲ ਪੈਸੇ ਬਰੋ, ਉਹ ਖੁਦ ਛਾਪਦੇ ਆ ਬਰੋ, ਦੁਨੀਆ ਨੂੰ ਉਹ ਚਲਾ ਰਹੇ ਆ ਬਰੋ, ਸਾਡੇ ਤੇ ਕਬਜ਼ਾ ਹੋਜੂ ਬਰੋ, ਉਹ ਸਾਈਨ ਥਰੋ ਕਰਦਾ ਬਰੋ, ਉਹ ਸਿਕ੍ਰੇਟ ਮਿਸ਼ਨ ਤੇ ਨੇ..ਬਸ ਮੈਂ ਜਾਣਕੇ ਚੁਪ ਆ ਬਰੋ.. ਅਗਲਾ ਤਾਂ ਕਹਿ ਰਿਹਾ ਤੂੰ ਦੱਸ... ਜੇ ਭਰਾਵਾਂ ਇਨ੍ਹੀ ਜਾਣਕਾਰੀ ਹੈ ਸਾਨੂੰ ਵੀ ਪਤਾ ਭੇਜਦੇ ਅਸੀਂ ਵੀ ਦਰਸ਼ਨ ਕਰ ਆਈਏ। ਜਵਾਬ ਵੀ ਦਿੱਤਾ ਇਸਨੂੰ ਦਿਲਜੀਤ ਨੇ ਕਿ ਦੁਨੀਆ ਵਿੱਚ ਸਿਰਫ "ਇੱਕ" ਹੈ ਉਹ ਪਰਮਾਤਮਾ ਦੂਜਾ ਕੋਈ ਨਹੀਂ। ਜੇ ਟੂਣੇ ਮਾਣੇ ਕਰਨ ਨਾਲ ਬੰਦਾ ਸਟਾਰ ਬਣਦਾ ਤਾਂ ਇੱਥੇ ਆਲੇ ਗਾਇਕ ਕਿਹੜਾ ਘੱਟ ਡੇਰਿਆਂ ਤੇ ਜਾਂਦੇ ਨੇ। ਜਿਨ੍ਹੀ ਤੇਰੀ ਉਮਰ ਆ ਅਗਲਾ ਉਦੋਂ ਦਾ ਧੱਕੇ ਖਾਂਦਾ ਗਾਇਕੀ ਵਿੱਚ, ਓਹਦੀ ਮਿਹਨਤ ਵੀ ਦੇਖ ਲੈ। ਹਰ ਗੱਲ ਵਿੱਚ ਇਹ ਕਹਿਣਾ ਕਿ ਮੈਂ 84 ਨੂੰ ਦਿਲੋਂ ਜਾਣਦਾ ਉਹ ਨਹੀਂ, ਉਸਦਾ ਜਨਮ 84 ਦਾ, ਵੀ ਅਗਲਾ ਤਾਂ 84 ਦੇ ਨਾਲ ਸ਼ਹੀਦ ਖਾਲੜਾ ਹੋਣਾ ਤੇ ਫ਼ਿਲਮ ਵੀ ਕਰ ਗਿਆ। 84 ਦੀ ਗੱਲ ਇਨ੍ਹੀ ਵਾਰ ਇੰਟਰਨੈਸ਼ਨਲ ਸਟੇਜ ਤੇ ਕਰ ਗਿਆ ਭਲਾ ਤੂੰ ਕੀ ਕੀਤਾ। ਫਿਰ ਇਹ ਕਹਿਣਾ ਵੀ ਜੇ ਉਹ ਰੱਬ ਨੂੰ ਮੰਨਦਾ ਤਾਂ ਗੁਰੂ ਘਰ ਬੈਠੇ ਗਾਣੇ ਨਾ ਗਾਏ। ਜੇ ਇਹੋ ਗੱਲ ਤੇਰੇ ਤੇ ਲਾਈ ਜਾਵੇ ਕਿ ਹੁਣ ਤੈਨੂੰ ਜੇ ਭਾਈ ਇਨ੍ਹਾਂ ਦਰਦ ਆ ਤੂੰ ਵੀ ਗਾਉਣਾ ਛੱਡ ਦੇ। ਸਿਰਫ਼ ਧਾਰਮਿਕ ਗਾ, ਦਿਲਜੀਤ ਨੇ ਤਾਂ ਆਰ ਨਾਨਕ ਪਾਰ ਨਾਨਕ ਗਿਆ ਲੋਕਾਂ ਦੀਆਂ ਰੂਹਾਂ ਵਿੱਚ ਵੱਸ ਗਿਆ। ਨਸੀਬ ਨੇ ਜੋ ਮਾੜੀ ਬਹੁਤ ਇਜ਼ਤ ਸੀ ਉਹ ਵੀ ਗਵਾ ਲਈ, ਰੋਜ਼ ਮਜ਼ਾਕ ਦੇ ਟਰੋਲ ਬਣਾਕੇ ਦਿਲਜੀਤ ਵਾਰੇ ਪਾਉਣਾ, ਜੇ ਨਹੀਂ ਪਸੰਦ ਫੋਲੋ ਨਾ ਕਰ। ਕਿਸੇ ਦਾ ਰੋਜ਼ ਮਜ਼ਾਕ ਬਣਾਉਣਾ ਇਹ ਗ਼ਲਤ ਹੈ। ਆਖੇ ਮੇਰੇ ਘਰਦੇ ਕਹਿੰਦੇ ਪੰਜਾਬ ਨਾ ਆਈ ਤੈਨੂੰ ਮਾਰ ਦੇਣਗੇ, ਪਰ ਮੈਂ ਆਵਾਂਗਾ ਮੈਂ ਨਹੀਂ ਡਰਦਾ ਇਹ ਧੱਕੇ ਨਾਲ ਸ਼ਹੀਦ ਬਣਨ ਨੂੰ ਫਿਰਦਾ। ਹਰ ਵਾਰ ਕਹਿਣਾ ਮੈਂ ਕੌਮ ਲਈ ਜੋ ਕੀਤਾ ਮੈਂ ਜਾਣਦਾ, ਦੱਸ ਕੀ ਕੀਤਾ ਕੌਮ ਲਈ? ਇਨ੍ਹਾਂ ਹੰਕਾਰ.. ਨਾਲ਼ੇ ਜੇ ਉਹ ਇਲਮਨਾਤੀ ਹੈ ਵੀ ਤਾਂ ਭਰਾਵਾਂ ਉਹਦੀ ਮਰਜ਼ੀ ਪਰ ਗੱਲ ਕਰਨ ਦਾ ਸਲੀਕਾ ਤਾਂ ਸਿਖਲਾ। ਹੁਣ ਸਾਰੀ ਗੱਲ ਨੂੰ ਨਿਹੰਗ ਸਿੰਘਾਂ ਨਾਲ ਜਾਣਕੇ ਜੋੜੀ ਜਾ ਰਿਹਾ। ਫਿਰ ਇਹ ਕਹਿਣਾ ਵੱਡੇ ਬ੍ਰਾਂਡ ਦੇ ਕਪੜੇ ਵੀ ਉਨ੍ਹਾਂ ਸ਼ੈਤਾਨਾਂ ਦੇ ਨੇ ਇਹ ਸਭ ਗੇਮ ਆ ਵਡੇ ਬ੍ਰਾਂਡ ਪਾਉਣੇ, ਕਿ ਤੂੰ ਦਰਜ਼ੀ ਤੋਂ ਸਵਾ ਕੇ ਪਾਉਣਾ? ਇੰਟਰਵਿਊ ਵਿੱਚ ਖੁਦ ਇੱਕ ਪਾਸੇ ਕਹਿ ਰਿਹਾ ਮੈਂ ਸਿੱਖੀ ਨੂੰ ਮੰਨਦਾ ਦਸਮ ਪਿਤਾ ਮੇਰੇ ਆਈਡਲ ਨੇ, ਦੂਜੇ ਪਾਸੇ ਕਹਿਣਾ ਦਾੜੀ ਨੂੰ ਸਹੀ ਸ਼ੇਪ ਦੇਣ ਲਈ ਸਾਈਡ ਤੋਂ ਕਟਵਾ ਰਿਹਾ। ਜੇ ਉਸਨੂੰ ਦੋਗਲਾ ਕਹਿ ਰਿਹਾ ਤਾਂ ਤੂੰ ਭਰਾਵਾਂ ਖੁਦ ਕੀ ਹੈ। ਨਾਲੇ ਖੁਦ ਨੂੰ ਹਰ ਗੱਲ ਵਿੱਚ ਕਹੀ ਜਾਣਾ ਇਹ ਮੁੱਦਾ ਸਿਰਫ਼ ਮੈਂ ਚੁਕਿਆ... ਕੱਲਾ ਮਰਦ ਆ ਮੈਂ, ਤੈਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਇੰਡੀ ਜੈਸਵਾਲ ਨੇ ਸਭ ਤੋਂ ਪਹਿਲਾਂ ਚੱਕੀ ਸੀ ਉਹ ਵੀ ਪੂਰੇ ਸਲੀਕੇ ਨਾਲ। ਬੇਨਤੀ ਆ ਕਿ ਗੱਲ ਜੋ ਮਰਜ਼ੀ ਕਰ ਭਰਾਵਾਂ ਪਰ ਸਤਿਕਾਰ ਨਾਲ। ਨਾਲੇ ਇਨ੍ਹਾਂ ਪ੍ਰਚਾਰ ਤਾਂ ਦਿਲਜੀਤ ਨੇ ਇਲਮਨਾਤੀ ਦਾ ਨਹੀਂ ਕੀਤਾ ਹੋਣਾ ਜਿਨ੍ਹਾਂ ਤੂੰ ਸੋਸ਼ਲ ਮੀਡੀਆ ਤੇ ਕਰਤਾ। ਜਿਸ ਹਿਸਾਬ ਨਾਲ ਤੂੰ ਉਨ੍ਹਾਂ ਕੋਲ ਪੈਸੇ ਦੱਸ ਰਿਹਾ ਮੈਨੂੰ ਡਰ ਆ ED ਤੋਂ ਰੇਡ ਨਾ ਕਰਵਾ ਦਵੀ। ਵੀਰ ਬਣਕੇ ਇਲਮਨਾਤੀ ਵਾਲਿਆ ਦਾ ਐਡਰੈਸ ਭੇਜਦੀ, ਅਸੀਂ ਵੀ ਉਨ੍ਹਾਂ ਦਾ ਡੇਰਾ ਖੋਲ ਦਈਏ।
" ਅਸ਼ਕ "