03/05/2021
PGI ਚੰਡੀਗੜ੍ਹ ਤੋਂ ਇਲਾਜ਼ ਕਰਵਾਉਣਾ?
ਪ੍ਰੇਸ਼ਾਨ ਨਾ ਹੋਵੋ... ਹੋ ਜਾਵੇਗਾ... ਹੇਠਾਂ ਦਿਤੀਆਂ ਕੁਝ ਗੱਲਾਂ ਧਿਆਨ ਨਾਲ ਪੜ੍ਹੋ....
1) ਐਮਰਜੇਂਸੀ ਤੋਂ ਬਿਨ੍ਹਾਂ, PGI ਚੰਡੀਗੜ੍ਹ ਸਿੱਧੀ ਕੋਈ OPD ਨਹੀਂ ਹੁੰਦੀ। ਸੋ ਉੱਥੇ ਸਿੱਧਾ ਕਦੇ ਨਾ ਜਾਓ, ਨਹੀਂ ਤਾਂ ਤੁਹਾਨੂੰ ਬਿਨਾਂ ਡਾਕਟਰ ਮਿਲੇ ਹੀ ਵਾਪਸ ਆਉਣਾ ਪਵੇਗਾ।
2) OPD ਦੀ ਅਪੋਇੰਟਮੈਂਟ ਤੁਸੀਂ ਆਨਲਾਈਨ
https://pgimer.edu.in/PGIMER_PORTAL/PGIMERPORTAL/GlobalPages/JSP/portal_pre_registration.jsp ਲਿੰਕ ਉੱਤੇ ਜਾਕੇ ਕਰ ਸਕਦੇ ਹੋ। ਪਰ ਤਰੀਖ ਹੋ ਸਕਦਾ ਹੈ ਕਿ ਮਹੀਨਾ-15 ਦਿਨ ਬਾਅਦ ਤੱਕ ਦੀ ਮਿਲੇ, ਪਰ ਇਹ ਵੀ ਟੈਲੀਫ਼ੋਨ ਉੱਤੇ ਹੀ ਗੱਲ ਹੋਵੇਗੀ ਡਾਕਟਰ ਨਾਲ। ਚੰਡੀਗੜ੍ਹ PGI ਨਹੀਂ ਜਾ ਸਕਦੇ।
3) ਕਿਹੜੇ ਦਿਨ ਕਿਹੜਾ ਡਾਕਟਰ ਮਿਲੇਗਾ, ਇਹ ਤੁਸੀਂ ਹੇਠ ਲਿਖੇ ਲਿੰਕ ਤੋਂ ਦੇਖ ਸਕਦੇ ਹੋ।
https://pgimer.edu.in/PGIMER_PORTAL/PGIMERPORTAL/Department/PatientCare/JSP/OPD_Schedule.jsp
4) ਜੇਕਰ ਤੁਸੀਂ ਟੈਲੀਫ਼ੋਨ ਰਾਹੀਂ OPD date ਲੈਣਾ ਚਾਹੁੰਦੇ ਹੋ, ਤਾਂ 0172-2755991ਇਸ ਨੰਬਰ ਉੱਤੇ ਕਾਲ ਕਰਨੀ ਹੈ। ਇਹ New OPD ਦਾ ਨੰਬਰ ਹੈ।
5) ਇਹ ਕਾਲ ਤੁਸੀਂ ਉਸ ਦਿਨ ਹੀ ਕਰਨੀ ਹੈ, ਜਿਸ ਦਿਨ ਤੁਹਾਡਾ ਡਾਕਟਰ ਬੈਠਦਾ ਹੈ। ਕਦੋਂ ਬੈਠਦਾ, ਇਹ ਉੱਪਰ ਦਿੱਤੇ ਲਿੰਕ ਵਿੱਚੋਂ ਦੇਖ ਸਕਦੇ ਹੋ।
6) ਇਹ ਕਾਲ ਸਵੇਰੇ 8:00 ਵਜ਼ੇ ਤੋਂ ਸਵੇਰੇ 09:30 ਵਜ਼ੇ ਤੱਕ ਹੀ ਕਰ ਸਕਦੇ ਹੋ। ਉਸਤੋਂ ਬਾਅਦ ਇਹ ਨੰਬਰ ਬੰਦ ਹੋ ਜਾਂਦਾ ਹੈ। ਨਹੀਂ ਮਿਲੇਗਾ ਕਿਸੇ ਵੀ ਹਾਲਤ ਵਿੱਚ। ਹੋ ਸਕਦਾ ਕਿ Wrong ਨੰਬਰ ਹੀ ਦੱਸੇ।
7) ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਚੰਡੀਗੜ੍ਹ, ਯੂਪੀ ਆਦਿ ਕਈ ਰਾਜਾਂ ਦੇ ਲੋਕ PGI ਆਊਂਦੇ ਹਨ, ਪਰ ਟੈਲੀਫੋਨ ਲਾਈਨਾਂ ਸੀਮਤ ਹਨ। ਸੋ ਇਹ ਨੰਬਰ ਜ਼ਲਦੀ ਜ਼ਲਦੀ ਨਹੀਂ ਮਿਲੇਗਾ। ਬਿਜ਼ੀ ਟੋਨ ਆਵੇਗੀ। ਤੁਸੀਂ ਘਬਰਾਉਣਾ ਨਹੀਂ, ਥੱਕਣਾ ਨਹੀਂ ਅਤੇ ਹਾਰ ਨਹੀਂ ਮੰਨਣੀ। ਲਗਾਤਾਰ ਮਿਲਾਉਂਦੇ ਰਹਿਣਾ ਹੈ। ਵਾਰ ਵਾਰ ਕੱਟ ਕੇ। ਕੋਸ਼ਿਸ਼ ਕਰਨ ਉੱਤੇ ਜ਼ਰੂਰ ਲੱਗੇਗਾ। ਅੱਜ ਮੇਰਾ ਫ਼ੋਨ 317 ਕਾਲਾਂ ਕਰਨ ਉੱਤੇ ਲੱਗਿਆ ਉਹ ਵੀ 42 ਮਿੰਟ ਮੱਥਾ ਖਪਾਈ ਕਰਨ ਤੋਂ ਬਾਅਦ। ਸੋ ਲੱਗਦਾ ਜ਼ਰੂਰ ਹੈ। ਭਾਵੇਂ ਪਰਿਵਾਰ ਦੇ ਹੋਰ ਮੈਂਬਰ ਵੀ ਨਾਲ ਨਾਲ ਕੋਸ਼ਿਸ਼ ਕਰਨ।
8) ਜੇਕਰ ਤੁਸੀਂ ਇਹ ਫ਼ੋਨ ਪਹਿਲੀ ਵਾਰ ਕਰ ਰਹੇ ਹੋ, ਤਾਂ ਫ਼ੋਨ ਚੁੱਕਣ ਉੱਤੇ ਅਪਰੇਟਰ ਤੁਹਾਨੂੰ ਪੁੱਛੇਗਾ ਕਿ ਕਿਸ ਡਿਪਾਰਟਮੈਂਟ ਵਿੱਚ ਦਿਖਾਉਣਾ ਹੈ। ਸੋ ਤੁਹਾਨੂੰ ਉਸਦਾ ਪਤਾ ਹੋਣਾ ਜ਼ਰੂਰੀ ਹੈ। ਫ਼ਿਰ ਉਹ ਮਰੀਜ਼ ਦਾ ਨਾਮ, ਪਤਾ, ਉਮਰ ਪੁੱਛੇਗਾ। ਅਤੇ ਇੱਕ ਮੋਬਾਇਲ ਨੰਬਰ ਜਿਸ ਉੱਪਰ ਵਹਟਸੱਪ ਚਲਦਾ ਹੋਵੇ। ਜਦੋਂ ਤੱਕ ਤੁਹਾਡਾ ਇਲਾਜ਼ ਚੱਲੇਗਾ, ਇਹੀ ਨੰਬਰ ਉੱਤੇ ਸਾਰਾ ਵਾਰਤਾਲਾਪ ਹੋਵੇਗਾ। ਸੋ ਇਹ ਨੰਬਰ ਪਰਿਵਾਰ ਵਿੱਚੋਂ ਕਿਸੇ ਦਾ ਵੀ ਧਿਆਨ ਨਾਲ ਦੇਣਾ ਹੈ। ਉਸਦਾ ਦੇਣਾ ਹੈ, ਜੋ ਡਾਕਟਰਾਂ ਦੀ ਗੱਲ ਸਮਝ ਸਕੇ ਅਤੇ ਘੱਟੋ ਘੱਟ ਹਿੰਦੀ ਜਾਣਦਾ ਹੋਵੇ। ਜੇ ਅੰਗਰੇਜ਼ੀ ਆਉਂਦੀ ਹੋਵੇ, ਓਹਦੇ ਵਰਗੀ ਤਾਂ ਰੀਸ ਹੀ ਨਹੀਂ। ਭਾਵ ਕਿ ਉਹ ਥੋੜ੍ਹਾ ਬਹੁਤ ਪੜ੍ਹਿਆ ਲਿਖਿਆ ਹੋਵੇ।
9) ਉਹ ਓਪਰੇਟਰ ਤੁਹਾਡੀ ਰਜਿਸਟ੍ਰੇਸ਼ਨ ਕਰ ਦੇਵੇਗਾ ਅਤੇ ਕਹੇਗਾ ਕਿ ਤੁਹਾਨੂੰ ਕਾਲ ਆਵੇਗੀ। ਇੱਕ ਮੈਸਜ ਤੁਹਾਡੇ ਮੋਬਾਇਲ ਉੱਤੇ ਤੁਰੰਤ ਆ ਜਾਵੇਗਾ, ਜਿਸ ਵਿੱਚ CR ਨੰਬਰ ਲਿਖਿਆ ਹੋਵੇਗਾ 12 ਅੰਕਾਂ ਦਾ ਇੱਕ ਨੰਬਰ। ਇਸ ਨੂੰ ਹਮੇਸ਼ਾ ਆਪਣੇ ਕੋਲ ਲਿਖਕੇ ਜਾਂ ਯਾਦ ਕਰਕੇ ਰੱਖਣਾ ਹੈ। ਇਹ ਮਰੀਜ਼ ਦਾ ID ਨੰਬਰ ਹੀ ਸਮਝ ਲਓ। ਅੱਗੇ ਜੋ ਵੀ ਇਲਾਜ਼ ਹੋਵੇਗਾ, ਉਹ ਇਸੇ ਨੰਬਰ ਉੱਤੇ ਹੋਵੇਗਾ। ਇਸਦੇ ਨਾਲ ਤੁਹਾਡਾ ਇੱਕ ਕਾਰਡ ਖੁੱਲ ਜਾਵੇਗਾ।
10) ਸਵੇਰੇ 10 ਵਜ਼ੇ ਤੋਂ ਰਾਤ 9 ਵਜ਼ੇ ਦੌਰਾਨ ਤੁਹਾਨੂੰ ਡਾਕਟਰ ਦੀ ਕਦੇ ਵੀ ਕਾਲ ਆ ਸਕਦੀ ਹੈ। ਸੋ ਚੁਕੰਨੇ ਰਹੋ। ਉਸ ਕਾਲ ਨੂੰ ਮਿਸ ਨਾ ਕਰੋ। ਡਾਕਟਰ ਇੱਕ ਜਾਂ ਦੋ ਵਾਰ ਹੀ ਕਾਲ ਕਰੇਗਾ। ਫ਼ਿਰ ਨਹੀਂ। ਤੁਸੀਂ ਉਸ ਨੰਬਰ ਉੱਤੇ ਬੈਕ ਕਾਲ ਵੀ ਨਹੀਂ ਕਰ ਸਕਦੇ, ਕਿਉਂਕਿ ਉਹ ਸਰਵਿਸ ਨੰਬਰ ਹੁੰਦੇ ਹਨ।
11) ਡਾਕਟਰ ਨਾਲ ਗੱਲ ਕਰਦੇ ਸਮੇਂ ਉਸਨੂੰ ਸਾਰੀ ਕਹਾਣੀ ਸਮਝਾਓ ਆਪਣੀ ਬਿਮਾਰੀ ਦੀ। ਉਹ ਬੜੇ ਹੀ ਠਰੰਮੇ ਨਾਲ ਗੱਲ ਸੁਣਦੇ ਹਨ। ਕੋਈ ਜਲਦਵਾਜੀ ਨਹੀਂ। ਉਹ ਤੁਹਾਨੂੰ ਸਾਰੀਆਂ ਮੈਡੀਕਲ ਰਿਪੋਰਟਾਂ ਅਤੇ ਦਸਤਾਵੇਜ਼ ਵਹਟਸੱਪ ਰਾਹੀਂ ਭੇਜਣ ਲਈ ਕਹੇਗਾ। ਜਿਸ ਨੰਬਰ ਤੋਂ ਕਾਲ ਆਈ ਹੈ, ਉਸ ਨੂੰ ਆਪਣੇ ਮੋਬਾਇਲ ਵਿੱਚ save ਕਰ ਲਓ। ਭਾਵੇਂ ਉਸ ਦਿਨ ਦੀ ਮਿਤੀ ਪਾਕੇ PGI ਨਾਮ ਉੱਤੇ ਹੀ ਕਰ ਲਓ। ਇਸ ਨਾਲ ਤੁਹਾਨੂੰ ਯਾਦ ਵੀ ਰਹੇਗਾ ਕਿ ਕਿਸ ਦਿਨ ਕਿਸ ਡਾਕਟਰ ਨਾਲ ਗੱਲ ਹੋਈ। ਕਿਉਂਕਿ ਅਗਲੀ ਵਾਰ ਡਾਕਟਰ ਬਦਲਿਆ ਹੋਇਆ ਹੋ ਸਕਦਾ ਹੈ। ਆਪਣੇ ਇਸੇ ਰਜਿਸਟਰਡ ਨੰਬਰ ਤੋਂ ਹੀ ਵਹਟਸੱਪ ਕਰਨਾ ਹੈ।
12) ਸਾਰੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਡਾਕਟਰ ਤੁਹਾਡੇ ਕਾਰਡ ਉੱਪਰ ਪੂਰੀ ਡਿਟੇਲ ਵਿੱਚ ਇਸ ਤਰਾਂ ਲਿਖੇਗਾ ਕਿ ਜੇਕਰ ਬਾਅਦ ਵਿੱਚ ਕਦੇ ਵੀ ਨਵੇਂ ਡਾਕਟਰ ਨੂੰ ਦੇਖਣਾ ਪਵੇ, ਤਾਂ ਉਹ ਪੂਰੀ ਗੱਲ ਸਮਝ ਸਕੇ। ਡਾਕਟਰ ਦਵਾਈ ਜਾਂ ਟੈਸਟ ਲਿਖੇਗਾ ਜਾਂ ਤੁਹਾਨੂੰ PGI ਆਉਣ ਲਈ ਕਹੇਗਾ। ਜੇਕਰ PGI ਆਉਣ ਲਈ ਕਿਹਾ ਹੈ, ਤਾਂ ਹੀ ਜਾਣਾ ਹੈ। ਨਹੀਂ ਤਾਂ ਜੋ ਦਵਾਈ ਅਤੇ ਟੈਸਟ ਲਿਖੇ ਹਨ, ਪਹਿਲਾਂ ਉਹ ਕਰਵਾਉਣੇ ਹਨ। ਇਹ ਰਿਪੋਰਟਾਂ ਤੁਸੀਂ ਰਾਤ 9 ਵਜ਼ੇ ਤੋਂ ਪਹਿਲਾਂ ਹੀ ਉਸੇ ਡਾਕਟਰ ਨੂੰ ਦੁਬਾਰਾ ਦਿਖਾ ਸਕਦੇ ਹੋ।
13) ਨਹੀਂ ਤਾਂ ਅਗਲੀ ਵਾਰ OPD ਵਾਲੇ ਦਿਨ ਦੁਵਾਰਾ ਪਹਿਲਾਂ ਵਾਲੇ ਤਰੀਕੇ ਨਾਲ ਕਾਲ ਕਰਨੀ ਹੈ। ਇਸ ਵਾਰ ਆਪਣਾ CR ਨੰਬਰ ਦੱਸਣਾ ਹੈ, ਅਤੇ ਡਿਪਾਰਟਮੈਂਟ, ਹੋਰ ਕੁਝ ਨਹੀਂ। ਡਾਕਟਰ ਦੀ ਕਾਲ ਆਉਣ ਉੱਤੇ ਉਸਨੂੰ ਪਿੱਛਲੀ ਕਹਾਣੀ ਸਮਝਾਕੇ, ਨਵੀਆਂ ਅਤੇ ਪੁਰਾਣੀਆਂ ਰਿਪੋਰਟਾਂ ਅਤੇ PGI ਕਾਰਡ, ਜੋ ਪਿੱਛਲੀ ਵਾਰ ਤੁਹਾਨੂੰ ਮਿਲਿਆ ਹੈ, ਵਹਟਸੱਪ ਉੱਤੇ ਭੇਜਣਾ ਹੈ। ਉਹ ਤੁਹਾਨੂੰ ਅੱਗੇ ਆਪੇ ਸਲਾਹ ਦੇਣਗੇ ਕਿ ਤੁਹਾਨੂੰ PGI ਚੱਲਕੇ ਜਾਣਾ ਚਾਹੀਦਾ ਹੈ ਜਾਂ ਨਹੀਂ। ਹਰ ਵਾਰ ਆਹੀ ਤਰੀਕਾ ਵਰਤਣਾ ਹੈ ਕਾਲ ਦਾ। ਕਦੇ ਵੀ ਪੁਰਾਣੇ ਨੰਬਰ ਉੱਤੇ ਵਹਟਸੱਪ ਨਹੀਂ ਕਰਨਾ, ਕਿਉਂਕਿ ਹਰ ਵਾਰੀ ਵੱਖਰੇ ਡਾਕਟਰ ਦੀ ਡਿਊਟੀ ਹੁੰਦੀ ਹੈ। ਪਹਿਲਾਂ ਵਾਲਾ ਤੁਹਾਡੀ ਰਿਪੋਰਟ ਨਹੀਂ ਦੇਖੇਗਾ।
14) ਤੁਹਾਡਾ ਇਲਾਜ਼ ਸ਼ੁਰੂ ਹੋ ਜਾਵੇਗਾ। ਇਹ ਸਭ ਕੋਵਿਡ 19 ਕਰਕੇ ਕੀਤਾ ਗਿਆ ਹੈ ਇੱਕ ਸਾਲ ਤੋਂ। ਆਪਣੀ ਸਿਹਤ ਦਾ ਖ਼ਿਆਲ ਰੱਖੋ। ਹੋਰ ਕੋਈ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹੋ। ਬਹੁਤ ਮਰੀਜ਼ ਆਪਣਾ ਇਲਾਜ਼ ਇਸ ਤਰੀਕੇ ਨਾਲ ਕਰਵਾ ਚੁੱਕੇ ਹਨ ਅਤੇ ਕਰਵਾ ਵੀ ਰਹੇ ਹਨ। ਹਰ ਰੋਜ਼ ਇੱਕ - ਦੋ ਮਰੀਜਾਂ ਨੂੰ ਇਹੀ ਗੱਲ ਸਮਝਾਉਣ ਉੱਤੇ 15 ਤੋਂ 20 ਮਿੰਟ ਲੱਗਦੇ ਸਨ। ਸੋਚਿਆ ਕਿ ਸਭ ਨਾਲ ਸ਼ੇਅਰ ਕਰ ਦੇਵਾਂ ਤਾਂ ਜੋ ਹਰ ਕਿਸੇ ਦਾ ਭਲਾ ਹੋ ਜਾਵੇ। ਇਸਨੂੰ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ।