10/01/2023
ਗਾਜਰ ਦੇ ਪੱਤਿਆਂ ਚੋ ਅਜਿਹੇ ਤੱਤ ਭਾਰੀ ਮਾਤਰਾ ਵਿੱਚ ਮਿਲਦੇ ਹਨ ਜੋ ਅੱਖਾਂ, ਚਮੜੀ, ਦਿਲ, ਜਿਗਰ, ਗੁਰਦਿਆਂ, ਮਿਹਦੇ, ਫੇਫੜਿਆਂ ਆਦਿ ਸੰਬੰਧੀ ਰੋਗ ਬਣਨ ਹੀ ਨਹੀਂ ਦਿੰਦੇ।
ਗਾਜਰ ਦੇ ਪੱਤਿਆਂ ਨੂੰ ਸਲਾਦ ਵਜੋਂ ਵੀ ਖਾਧਾ ਜਾ ਸਕਦਾ ਹੈ। ਬਰੀਕ ਕੁਤਰ ਕੇ ਆਟਾ ਗੁੰਨ੍ਹਣ ਲੱਗਿਆ ਵੀ ਮਿਲਾ ਸਕਦੇ ਹੋ। ਕਿਸੇ ਵੀ ਸਬਜ਼ੀ, ਦਾਲ, ਕੜ੍ਹੀ, ਚਿਕਨ ਆਦਿ ਚ ਵੀ ਪਾ ਸਕਦੇ ਹੋ। ਇਸਦਾ ਸੂਪ ਵੀ ਬਣਾ ਸਕਦੇ ਹੋ। ਇਹ ਸਮੂਦੀ ਚ ਵੀ ਪਾ ਸਕਦੇ ਹੋ।
ਮਿਕਸ ਆਟੇ ਦੇ ਪਰੌਠੇ ਚ ਵੀ ਪਾ ਸਕਦੇ ਹੋ। ਲੇਕਿਨ ਪਰੌਂਠਾ ਤਵੇ ਤੇ ਨਹੀਂ ਚੋਪੜਨਾ। ਪਰੌਠਾ ਚੋਪੜਨ ਲਈ ਡਾਲਡਾ ਘਿਉ ਵੀ ਨਹੀਂ ਵਰਤਣਾ। ਪਰੌਂਠਾ ਤਵੇ ਤੋਂ ਉਤਾਰ ਕੇ ਮੱਖਣੀ ਨਾਲ ਚੋਪੜਨਾ ਜਾਂ ਜੈਤੂਨ ਤੇਲ, ਐਵਾਕੈਡੋ ਤੇਲ, ਨਾਰੀਅਲ ਤੇਲ, ਤਿਲ ਤੇਲ, ਮੂੰਗਫਲੀ ਤੇਲ ਨਾਲ ਚੋਪੜਨਾ ਚਾਹੀਦਾ ਹੈ।