Fateh Enterprises Nd Fateh Travel Ropar

  • Home
  • Fateh Enterprises Nd Fateh Travel Ropar

Fateh Enterprises Nd Fateh Travel Ropar Contact information, map and directions, contact form, opening hours, services, ratings, photos, videos and announcements from Fateh Enterprises Nd Fateh Travel Ropar, Travel Company, .

05/06/2018
23/03/2018

ਚੰਗਾ ਕੀਤਾ ਪੰਜਾਬ ਸਰਕਾਰ ਨੇ ਅਜ ਸਰਕਾਰੀ ਅਦਾਰਿਆਂ ਵਿਚ ਛੁੱਟੀ ਨਹੀ ਕੀਤੀ ਕਿਉਕਿ ਸ਼ਹੀਦੇ ਆਜ਼ਮ ਭਗਤ ਸਿੰਘ,ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੇ ਕੋਈ ਮੁਲਕ ਕੌਮ ਲਈ ਕਿਹੜਾ ਕੋਈ ਚੰਗਾ ਕੰਮ ਕੀਤਾ ਹੈ? ਕਿਉਂ ਨਵੀਂ ਪੀੜੀ ਨੂੰ ਛੁੱਟੀ ਕਰਕੇ ਸ਼ੰਦੇਸ ਦੇਣਾ ਕਿ ਉਹ ਸਾਡੇ ਮਹਾਨ ਸਪੂਤ ਹਨ.ਉਹਨਾਂ ਨੇ ਕਿਹੜਾ ਮਹਾਤਮਾ ਗਾਂਧੀ ਵਾਂਗ ਕਿਹੜਾ ਦੇਸ਼ ਭਗਤੀ ਵਾਲਾ ਕੋਈ ਕੰਮ ਕੀਤਾ,ਜਿਹੜਾ ਉਹਨਾਂ ਨੂੰ ਦੇਸ਼ ਭਰ ਵਿਚ ਛੁੱਟੀ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ.ਪੰਜਾਬ ਸਰਕਾਰ ਨੇ ਲੈਣਾ ਵੀ ਕੀ ਇਹਨਾਂ ਸ਼ਹੀਦਾ ਤੋਂ,ਲੀਡਰਾ ਨੂੰ ਤਾਂ ਸ਼ਹੀਦ ਵੋਟਾਂ ਵੇਲੇ ਹੀ ਨਜ਼ਰ ਆਉਦੇ ਹਨ,ਜੇਕਰ ਸਰਕਾਰਾਂ ਸ਼ਹੀਦਾ ਨੂੰ ਯਾਦ ਨਹੀ ਕਰਦੀਆ ਤਾਂ ਸਾਨੂੰ ਕੀ ਫਰਕ ਪੈਣਾ ਅਸੀ ਵੀ ਕਿਹੜਾ ਉਹਨਾਂ ਸ਼ਹੀਦਾ ਦੀ ਸੋਚ ਤੇ ਪਹਿਰਾ ਦੇਣਾ,ਅਸੀ ਵੀ ਤਾਂ ਸਰਕਾਰਾਂ ਵਰਗੇ ਹੋ ਗਏ,ਸ਼ਹੀਦੀ ਦਿਹਾੜੇ ਮੌਕੇ ਦੋ ਚਾਰ ਮੈਸੇਜ਼ ਭੇਜਕੇ ਬੱਸ ਆਪਣਾ ਫਰਜ਼ ਨਿਭਾ ਦਿੱਤਾ,ਆਪਣੀ ਪ੍ੋਫਾਇਲ ਤਸਵੀਰ ਬਦਲ ਦਿੱਤੀ,ਸ਼ਾਮ ਵੇਲੇ ਡੀ ਜੇ ਤੇ ਨੱਚ ਕੁੱਦ ਕੇ ਰਾਤ ਨੂੰ ਟੈਟ ਹੋਕੇ ਅੱਖਾਂ ਮੀਚ ਲਈਆ,ਸੁੱਤੇ ਰਹੋ ਵਜਾਈ ਜਾਓ ਆਪੋ ਆਪਣੀ ਡੱਬਲੀ,,,,,ਕੋਟ-ਕੋਟ ਪ੍ਣਾਮ ਸ਼ਹੀਦਾ ਨੂੰ ,....ਰਣਜੀਤ ਗਿੱਲ

ਸੜਦੀਆਂ ਰਹੀਆਂ ਲਾਸਾ਼ ਸੜਕਾ਼ ੳੱਤੇ। ਗਾਂਧੀ ਫਿਰ ਵੀ ਮੋਨ ਸੀ।ਸਕੂਲਾਂ ਵਿਚ ਪੜਾਇਆ ਏ ਕੇ ਚਰਖੇ ਨਾਲ ਮਿਲੀ ਅਜਾ਼ਦੀ। ਫਿਰ ਇਹ ਫਾਂਸੀਆਂ ਤੇ ਚੜਨ ਵਾਲ...
23/03/2018

ਸੜਦੀਆਂ ਰਹੀਆਂ ਲਾਸਾ਼ ਸੜਕਾ਼ ੳੱਤੇ।
ਗਾਂਧੀ ਫਿਰ ਵੀ ਮੋਨ ਸੀ।
ਸਕੂਲਾਂ ਵਿਚ ਪੜਾਇਆ ਏ ਕੇ ਚਰਖੇ ਨਾਲ ਮਿਲੀ ਅਜਾ਼ਦੀ। ਫਿਰ ਇਹ ਫਾਂਸੀਆਂ ਤੇ ਚੜਨ ਵਾਲੇ ਨੋਜਵਾਨ ਕੋਣ ਸੀ। !!??

ਮੈਂ ਹਰ ਸਾਲ ਦੀ ਤਰ੍ਹਾਂ "ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ" 'ਤੇ ਰਾਜਨੀਤਿਕ ਪਾਰਟੀਆਂ ਦੀਆਂ ਕਾਨਫਰੰਸਾਂ ਦਾ  #ਵਿਰੋਧ ਕਰਦਾ ਹਾਂ ; ਜੇਕਰ ਤੁਸੀ...
16/12/2017

ਮੈਂ ਹਰ ਸਾਲ ਦੀ ਤਰ੍ਹਾਂ "ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ" 'ਤੇ ਰਾਜਨੀਤਿਕ ਪਾਰਟੀਆਂ ਦੀਆਂ ਕਾਨਫਰੰਸਾਂ ਦਾ #ਵਿਰੋਧ ਕਰਦਾ ਹਾਂ ; ਜੇਕਰ ਤੁਸੀਂ ਵੀ ਵਿਰੋਧ'ਚ ਹੋ ਤਾਂ ਮੁਹਿੰਮ ਖੜੀ ਕਰੋ।

10/12/2017

ਮੂਸੇ ਆਲੇ , ਤੋਂ ਬਾਅਦ ਆਹ ਚੱਕ ਮੋਦੀ ਫਸਟ ਕਾਪੀ 😂😂😂👇🏻👇🏻👇🏻👇🏻

02/12/2017

ਪੰਜਾਬ ਦਾ ਇੱਕ ਹੋਰ ਹੀਰਾ ( new talent ) ਲੱਭ ਗਿਆ । ਵੱਧ ਤੋਂ ਵੱਧ share ਕਰੋ ਜੀ । ਤਾਂ ਕਿ ਇਸ ਵੀਰ ਦਾ talent ਸਾਰੀ ਦੁਨੀਆ ਵੇਖੇ ਤੇ ਪੂਰੀ ਦੁਨੀਆ ਚ ਪੰਜਾਬੀਆਂ ਦੀ ਸ਼ਾਨ ਚ ਵਾਧਾ ਹੋਵੇ

ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਵਿਚੋਂ ਇਕ ਹੈ ਜਿਹੜੇ ਸੌਦਾ ਸਾਧ ਕੋਲੋਂ ਵੋਟਾਂ ਮੰਗਣ ਗਏ ਸਨ ਤੇ ਅਕਾਲ ਬੁੰਗਾ ਆਦਿ ਦੇ ਪੁਜਾਰੀਆਂ ਨੇ ਉਨ੍ਹਾਂ ਨੂ...
30/11/2017

ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਵਿਚੋਂ ਇਕ ਹੈ ਜਿਹੜੇ ਸੌਦਾ ਸਾਧ ਕੋਲੋਂ ਵੋਟਾਂ ਮੰਗਣ ਗਏ ਸਨ ਤੇ ਅਕਾਲ ਬੁੰਗਾ ਆਦਿ ਦੇ ਪੁਜਾਰੀਆਂ ਨੇ ਉਨ੍ਹਾਂ ਨੂੰ 7 ਅਪ੍ਰੈਲ ਦੇ ਦਿਨ 'ਤਲਬ' ਕਰ ਕੇ 'ਤਨਖ਼ਾਹ' ਲਈ ਸੀ (ਦਰਅਸਲ ਡਰਾਮਾ ਕੀਤਾ ਸੀ)। ਸੌਦਾ ਸਾਧ ਦਾ ਚੇਲਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਕੇ ਪੰਥ ਦਾ ਕੀ ਸਵਾਰੂਗਾ?
229 have SHAREd this post

ਸ਼੍ਰੀ ਗੁਰੂ ਨਾਨਕ ਦੇਵ ਜੀ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀ ਪਿੰਡ ਖੇੜੀ ਸਲਾਬਤਪੁਰ (ਰੋਪੜ) ਵੱਲੋਂ ਸ਼੍ਰੀ ਗੁਰੂ ਨਾਨਕ ਦੇਵ...
30/11/2017

ਸ਼੍ਰੀ ਗੁਰੂ ਨਾਨਕ ਦੇਵ ਜੀ ਯੂਥ ਵੈਲਫੇਅਰ ਅਤੇ ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀ ਪਿੰਡ ਖੇੜੀ ਸਲਾਬਤਪੁਰ (ਰੋਪੜ) ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਇੰਟਰਨੈਸ਼ਨਲ (ਕੈਲੀਫੋਰਨੀਆ) ਦੇ ਸਹਿਯੋਗ ਨਾਲ ਮਿਤੀ 15,16 ਅਤੇ 17 ਦਸੰਬਰ 2017 ਨੂੰ ⚽ ਫੁੱਟਬਾਲ ਕੱਪ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਮਿਤੀ 15 ਦਸੰਬਰ ਨੂੰ ਫੁੱਟਬਾਲ ਆਲ ੳਪਨ ਅਤੇ ਕਬੱਡੀ 32,37 ਕਿੱਲੋ ਦੇ ਮੁਕਾਬਲੇ,16 ਦਸੰਬਰ ਨੂੰ ਕਬੱਡੀ 32,37 ਕਿੱਲੋ ਦੇ ਫਾਈਨਲ ਮੁਕਾਬਲੇ ਅਤੇ 47,57 ਕਿੱਲੋ ਦੇ ਮੁਕਾਬਲੇ,17 ਦਸੰਬਰ 2017 ਨੂੰ ⚽ ਫੁੱਟਬਾਲ ਦੇ ਸੈਮੀਫਾਈਨਲ ਫਾਈਨਲ,ਵਾਲੀਬਾਲ ਸ਼ਮੈਸ਼ਿੰਗ ਅਤੇ ਕਬੱਡੀ ਆਲ ੳਪਨ ਦੇ ਮੁਕਾਬਲੇ ਕਰਵਾਏ ਜਾਣਗੇ।ਫੁੱਟਬਾਲ ਦੀਆ ਜੇਤੂ ਟੀਮਾਂ ਨੂੰ 51000 ਹਜਾਰ ਤੇ 31000 ਹਜਾਰ ਰੁਪਏ ਸੈਮੀਫਾਈਨਲ ਮੁਕਾਬਲੇ ਹਾਰਨ ਵਾਲੀਆ ਟੀਮਾਂ ਨੂੰ 5100-5100 ਰੁਪਏ, ੳਪਨ ਕਬੱਡੀ ਦੀਆਂ ਜੇਤੂ ਟੀਮਾਂ ਨੂੰ 31000 ਹਜਾਰ ਤੇ 21000 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।

ਨਵਾ ਪਰਧਾਨ ਗੋਬਿੰਦ ਸਿੰਘ ਲੋੰਗੋਵਾਲ...ਇਹ ਵੀ ਸਰਸੇ ਵਾਲੇ ਸਾਧ ਕੋਲੋ ਵੋਟਾ ਮੰਗਣ ਜਾਦਾ ਰਿਹਾ ਤੇ ਇਸਨੂੰ ਵੀ ਤਨਖਾਹ ਲੱਗੀ ਸੀ
30/11/2017

ਨਵਾ ਪਰਧਾਨ ਗੋਬਿੰਦ ਸਿੰਘ ਲੋੰਗੋਵਾਲ...
ਇਹ ਵੀ ਸਰਸੇ ਵਾਲੇ ਸਾਧ ਕੋਲੋ ਵੋਟਾ ਮੰਗਣ ਜਾਦਾ ਰਿਹਾ ਤੇ ਇਸਨੂੰ ਵੀ ਤਨਖਾਹ ਲੱਗੀ ਸੀ

30/11/2017

ਕਿਸੇ ਖ਼ਿਲਾਫ਼ ਨਿੰਦਾ ਮਤਾ ਲਿਆਓ, ਕਿਸੇ ਨੂੰ ਜੇਲ੍ਹ ਭਿਜਵਾਓ, ਇਹ ਤੁਹਾਡੇ ਰਾਜਸੀ ਮਸਲੇ ਆ ਤੁਸੀਂ ਜਾਣੋ -ਸਾਨੂੰ ਇਹ ਦੱਸੋ ਬੇਰੁਜ਼ਗਾਰਾਂ ਦਾ ਭੱਤਾ, ਨੌਜਵਾਨਾਂ ਦਾ ਸਮਾਰਟ ਫੋਨ, ਬਜ਼ੁਰਗਾਂ ਦੀ ਪੈਨਸ਼ਨ, ਬੱਚਿਆਂ ਦੇ ਮਿਡ-ਡੇ-ਮੀਲ ਦੇ ਪੈਸੇ ਤੇ ਸਿਆਲੂ ਵਰਦੀਆਂ ਅਤੇ ਕਿਤਾਬਾਂ, ਕਿਸਾਨਾਂ ਨੂੰ ਕਰਜ਼ਾ-ਮੁਕਤੀ ਦੇ ਸਰਟੀਫਿਕੇਟ, ਮਜ਼ਦੂਰਾਂ ਦੀ ਮਨਰੇਗਾ ਦੇ ਪੈਸੇ, ਇਹ ਸਭ ਕਿੱਥੇ ਨੇ.....???
-ਮਿੰਟੂ ਗੁਰੂਸਰੀਆ

23/11/2017

ਤੇਗ ਬਹਾਦੁਰ ਸਿਮਰਿਐ ਘਰ ਨਉ ਨਿਧਿ ਆਵੈ ਧਾਿੲ।

ਸਭ ਥਾਂਈਂ ਹੋਇ ਸਹਾਿੲ।

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਿਟ ਕੋਿਟ ਪ੍ਰਣਾਮ
🙏🏻🙏🏻

14/11/2017

ਇਹ ਧੂੰਏ ਦਾ ਕਾਰਨ ਪਰਾਲੀ ਨਹੀਂ ਹੈ.
ਪਿਤਾ ਜੀ ਨੂੰ ਦੁਨਿਆਵੀ ਜੇਲ੍ਹ ਵਿੱਚ ਬੰਦ ਕਰਨ ਕਰਕੇ
ਕੁਦਰਤੀ ਕਰੋਪੀ ਆ.

😨ਪੱਕੇ ਪ੍ਰੇਮੀ

11/11/2017

ਗਰੀਬ ਨਾਲ ਕਰੀਬ ਦਾ ਰਿਸ਼ਤਾ ਲੁਕਾਉੰਦੇ ਨੇ ਲੋਕ..
ਅਮੀਰ ਨਾਲ ਦੂਰ ਦਾ ਰਿਸ਼ਤਾ ਵੀ ਬਣਾਉੰਦੇ ਨੇ ਲੋਕ..

07/11/2017

ਜੇ ਵਿਡੀਉ ਨਾਂ ਚੰਗੀ ਲੱਗੀ
ਤਾਂ ਪੈਸੇ ਵਾਪਿਸ

05/11/2017

ਬਾਬੇ ਨਾਨਕ ਦਾ ਗੁਰਪੁਰਬ ਆ ....
ਪਰ ਇਮਾਨਦਾਰੀ ਨਾਲ਼ ਦੱਸਿਓ..ਬੀ ਅਸੀਂ ਕਿੰਨਾ ਜਾਣਦੇ ਆ ਬਾਬੇ ਨਾਨਕ ਬਾਰੇ..???ਜਿੱਥੇ ਜਨਮ ਲਿਆ ਗੁਰੂ ਸਾਬ ਨੇ..ਮਾਤਾ ਪਿਤਾ ਪਰਵਾਰ..ਜਨੇਊ..ਸਕੂਲ ਜਾਣਾ..ਮੱਝਾਂ ਚਾਰਨਾ..ਵਿਆਹ ਨਿਆਣੇ..ਮੋਦੀ ਖਾਨਾ..ਵੇਈਂ ਨਦੀ..ਸੂਰਜ ਦੇ ਉਲਟ ਪਾਣੀ ਦੇਣਾ..ਚਾਰ ਉਦਾਸੀਆਂ..ਜਾਂ ਇੱਕ ਦੋ ਗੱਲਾਂ ਹੋਰ...ਬੱਸ...ਆਹੀ ਜਾਣਦੇ ਹਾਂ ਨਾ...ਸੱਤਰ ਸਾਲ ਦੀ ਉਮਰ ਹੋਈ ਬਾਬੇ ਦੀ ਸੱਤਰ ਸਾਲ ਦੀ...ਕੀ ਕਦੇ ਕੁਜ ਹੋਰ ਜਾਨਣ ਦੀ ਕੋਸ਼ਸ਼ ਕੀਤੀ...ਕਦੇ ਸੋਚਿਆ ਬੀ ਜਦ ਬਾਬਾ ਨਾਨਕ ਮਰਦਾਨੇ ਨਾਲ਼ ਤੁਰਦਾ ਹੋਊ ਕੀ ਗੱਲਾਂ ਕਰਦਾ ਹੋਣੈ...ਉਹ ਮੌਸਮ ਉਹ ਰੁੱਤਾਂ..ਉਹ ਰੁੱਖ ਪਸ਼ੂ ਪੰਛੀ ਕਿਹੋ ਜੇ ਹੋਣਗੇ...ਜਿੱਥੋਂ ਬਾਬਾ ਲੰਘਿਆ ਹੋਊ...ਕਦੇ ਜਾਗੀ ਇੱਛਾ ਏਹ ਜਾਨਣ ਦੀ...????

ਸਾਨੂੰ ਤੇ ਅੱਜਕੱਲ ਦੇ ਜਾਅਲੀ ਜੇ ਸੰਤਾਂ ਨੇ ਜੋ ਸਣਾਤਾ ਅਸੀਂ ਮੰਨ ਲਿਆ...ਕਹਿੰਦੇ ਬਾਬੇ ਨਾਨਕ ਨੇ ਪਾਂਧੇ ਨੂੰ ਕਹਿਤਾ ਮੈਂ ਨੀ ਜਰ ਪੜਨਾ...ਗੱਲ ਹੋਰ ਦੀ ਹੋਰ ਘਮਾ ਕੇ ਬਾਬੇ ਨੂੰ ਅਨਪੜ ਬਣਾ ਕੇ ਪੇਸ਼ ਕਰਤਾ...ਜੇ ਬਾਬਾ ਪੜਿਆ ਨੀ ਫੇਰ ਐਨੀ ਬਾਣੀ ਕਿੱਥੋਂ ਲਿਖਤੀ...ਉਰਦੂ ਫਾਰਸੀ ਅਰਬੀ ਹੋਰ ਪਤਾ ਨੀ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਸੀ ਬਾਬੇ ਨੂੰ...ਹੋਰ ਥੋਨੂੰ ਕੀ ਲੱਗਦਾ ਬੀ ਬਗਦਾਦ ਮੱਕੇ ਲੰਕਾ ਜਾ ਕੇ ਪੰਜਾਬੀ ਚ ਗੱਲਾਂ ਕਰੀਆਂ ਹੋਣਗੀਆਂ ਬਾਬੇ ਨੇ...ਕਿੱਡਾ ਤਕੜਾ ਵਿਦਵਾਨ ਸੀ ਬਾਬਾ ਪਰ ਪਰਭਾਸ਼ਤ ਕਰਨ ਆਲ਼ਿਆਂ ਕੁਜ ਹੋਰ ਈ ਕਰਤਾ....

ਫੇਰ ਕਹਿੰਦੇ ਬਾਬੇ ਨੇ ਸੂਰਜ ਦੇ ਉਲਟ ਪਾਣੀ ਸੁੱਟਿਆ...ਓਥੇ ਮਸਲਾ ਸੂਰਜ ਜਾਂ ਪਾਣੀ ਤੱਕ ਸੀਮਤ ਨੀ ਸੀ...ਸਗੋਂ ਸੂਰਜ ਤੇ ਹੋਰ ਗ੍ਰਹਿਆਂ ਨਾਲ਼ੋ ਸਾਡਾ ਰਿਸ਼ਤਾ ਤੋੜਨਾ ਸੀ ਬੀ ਜੇ ਏਨਾਂ ਨੂੰ ਪੂਜੋਂਗੇ ਨੀ ਤੇ ਤੋਪ ਨੀ ਚੱਲਜੂ...ਪਰ ਸਾਡੇ ਆਲ਼ਿਆਂ ਨੇ ਸੂਰਜ ਛੱਡਤਾ ਚੰਦ ਫੜ ਲਿਆ...ਹੁਣ ਪੰਚਮੀ ਨੌਵੀਂ ਦਸਮੀ ਪੂਰਨਮਾਸ਼ੀ ਚੰਦ ਦੇ ਸਾਬ ਨਾਲ਼ ਚੱਲਦੇ ਆ...ਏਥੋਂ ਤੱਕ ਬਾਬੇ ਦਾ ਜਨਮ ਦਿਨ ਵੀ ਫਲੈਕੀਬਲ ਬਣਾਤਾ....ਕਦੇ ਅਕਤੂਬਰ ਚ ਕਦੇ ਨਵੰਬਰ ਚ...ਕਦੇ ਆਪਣਾ ਮਨਾਇਆ ਐਦਾਂ...????

ਗੁਰੂ ਘਰ ਅੰਦਰ ਗਿਆਨੀ ਜੀ ਕਥਾ ਕਰਦਾ ਹੁੰਦਾ...ਸੰਗਤ ਜੀ..ਪੱਥਰਾਂ ਤੇ ਪਾਣੀ ਡੋਲਣ ਦਾ ਦੁੱਧ ਨਾਲ਼ ਨਲੌਣ ਦਾ ਕੋਈ ਫੈਦਾ ਨੀ...ਪਰ ਬਾਹਰ ਨਸ਼ਾਨ ਸਾਬ ਦੇ ਥੜੇ ਤੇ ਲੱਗੀ ਚਿਪਸ ਤੇ ਦਹੀਂ ਦੀ ਬਾਲਟੀ ਡੋਲ ਕੇ ਸੰਗਤ ਵੱਲੋਂ ਰਗੜਾਈ ਚੱਲਦੀ ਹੁੰਦੀ...ਏਹ ਕੀ ਐ..???ਜਾਂ ਤੇ ਗਿਆਨੀ ਏਸ ਗੱਲ ਦਾ ਪਰਚਾਰ ਨਾ ਕਰੇ ਜਾਂ ਆਪਣੇ ਘਰੋਂ ਲਾਗੂ ਹੋਵੇ...ਜੇ ਕੋਈ ਮਾਤੜ੍ਹ ਬੋਲੂ ਫੇਰ ਕਹਿਣਗੇ ਤੂੰ ਬੱਡਾ ਸੰਤ...ਨਿਚਲਾ ਬਹਿਜਾ ਚਪੇੜਾਂ ਨਾਂ ਖਾ ਲਈਂ...!!!!

ਅਸਲ ਚ ਅਸੀਂ ਬਾਬੇ ਦੇ ਗੁਰਪੁਰਬ ਤੇ ਬੰਬ ਚਲੌਣ ਨੂੰ ਜਾਂ ਬਰਫੀ ਗਲਾਬ ਜਾਮਣ ਖਲੌਣ ਨੂੰ ਈ ਸਿੱਖੀ ਸਮਜੀ ਬੈਠੇ ਆਂ...ਜੇ ਬਰਫੀਆਂ ਖਵੌਣ ਨਾਲ਼ ਬਾਬਾ ਨਾਨਕ ਮਿਲਦਾ ਹੁੰਦਾ ਤੇ ਅੱਜ ਹਰੇਕ ਹਲਬਾਈ ਬ੍ਰਹਮਗਿਆਨੀ ਹੁੰਦਾ...

ਬਹੁਤ ਗੱਲਾਂ ਲਿਖਣੀਆਂ ਸੀ...ਖਾਸ ਕਰ ਸ਼ੋਭਾ ਸਿੰਘ ਦੁਆਰਾ ਬਣਾਈ ਬਾਬੇ ਦੀ ਫੋਟੋ ਬਾਰੇ...ਪਰ ਗੱਲ ਪਹਿਲਾਂ ਈ ਖਾਸੀ ਵਦਗੀ...ਉਹ ਕਦੇ ਫੇਰ ਸਹੀ...ਮੈਂ ਦੱਸ ਨੀ ਸਕਦਾ ਮੈਂ ਕਿੰਨਾ ਪਿਆਰ ਕਰਦਾਂ ਬਾਬੇ ਨਾਨਕ ਨੂੰ...ਪਰ ਜਦ ਬਾਬੇ ਦੇ ਨਾਂ ਤੇ ਆਹ ਧੰਦੇ ਚੱਲਦੇ ਦੇਖਦਾਂ ਤੇ ਬਹੁਤ ਤਕਲੀਫ ਹੁੰਦੀ...ਹੋ ਸਕਦਾ ਮੇਰੀ ਭਾਸ਼ਾ..ਮੇਰੇ ਸ਼ਬਦਾਂ ਦੀ ਚੋਣ ਗਲਤ ਹੋਵੇ...ਪਰ ਇਰਾਦਾ ਜਮਾਂ ਪਵਿੱਤਰ ਏ...ਕਿਹਾ ਸੁਣਿਆ ਮਾਫ ਕਰਿਓ...ਗੁਰਪੁਰਬ ਦੀਆਂ ਵਧਾਈਆਂ ਜੀ ਸਬ ਨੂੰ..!!!!

-ਬਾਗੀ ਸੁਖਦੀਪ

ਸ਼੍ਰੀ ਲੰਕਾ ਦੇ 'ਨਾਨਕਚਾਰੀਆ', ਤਿੱਬਤ ਦੇ 'ਨਾਨਕਲਾਮਾ',ਸਿੱਕਮ ਭੂਟਾਨ ਦੇ 'ਗੁਰੂ rimpochea',ਨੇਪਾਲ ਦੇ 'ਨਾਨਕ ਰਿਸ਼ੀ',ਬਗਦਾਦ ਦੇ 'ਨਾਨਕ ਪੀਰ',ਮ...
04/11/2017

ਸ਼੍ਰੀ ਲੰਕਾ ਦੇ 'ਨਾਨਕਚਾਰੀਆ',
ਤਿੱਬਤ ਦੇ 'ਨਾਨਕਲਾਮਾ',
ਸਿੱਕਮ ਭੂਟਾਨ ਦੇ 'ਗੁਰੂ rimpochea',
ਨੇਪਾਲ ਦੇ 'ਨਾਨਕ ਰਿਸ਼ੀ',
ਬਗਦਾਦ ਦੇ 'ਨਾਨਕ ਪੀਰ',
ਮੱਕਾ ਦੇ 'ਵਲੀ ਹਿੰਦ',
ਰੂਸ ਦੇ 'nanak kadamdar',
ਇਰਾਕ ਦੇ 'ਬਾਬਾ ਨਾਨਕ',
ਚੀਨ ਦੇ 'Baba Foosa',
ਸਿੱਖਾਂ ਦੇ 'ਪਹਿਲੇ ਗੁਰੂ'
ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ...🙏🙏🙏

31/10/2017

56 ਵਾਂ ਗੁਰੂ ਨਾਨਕ ਫੁੱਟਬਾਲ ਅਤੇ ਕਬੱਡੀ ਕੱਪ ਪਿੰਡ ਖੇੜੀ ਸਲਾਬਤਪੁਰ ਵੱਲੋਂ ਮਿਤੀ 15,16,17 ਦਸੰਬਰ 2017 ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬ ਦੇ ਨਾਮਵਰ ਫੁੱਟਬਾਲ ਕਲੱਬ ਹਿੱਸਾ ਲੈਣਗੇ।
ਪਹਿਲਾਂ ਇਨਾਮ 51000+ਟਰਾਫੀ
ਦੂਜਾ ਇਨਾਮ 31000+ਟਰਾਫੀ
ਸੈਮੀਫਾਈਨਲ ਹਾਰਨ ਵਾਲੀਆ ਟੀਮਾਂ ਨੂੰ 5100 ਬਰਾਬਰ ਦਿੱਤੇ ਜਾਣਗੇ।ਸੰਪਰਕ ਕਰੋ 9478791693,
96086 50005,

28/10/2017

20 ਤੋਂ ਘੱਟ ਸ਼ਰਾਬੀਆਂ ਵਾਲੇ ਪਿੰਡਾਂ ਨੂੰ ਚਿਤਾਵਨੀ
ਜੇ ਸ਼ਰਾਬੀ ਨਾ ਵਧੇ ਤਾਂ ਹੋਣਗੇ ਠੇਕੇ ਬੰਦ?????

ੳ  ਅ  ੲ  ਸ  ਹਕ  ਖ  ਗ  ਘ ਙਚ  ਛ  ਜ  ਝ  ਞਟ  ਠ  ਡ  ਢ  ਣਤ  ਥ  ਦ  ਧ  ਨਪ  ਫ  ਬ  ਭ  ਮਯ  ਰ  ਲ  ਵ ੜਸ਼  ਖ਼  ਗ਼  ਜ਼  ਫ਼ ਲ਼ਪੰਜਾਬੀ ਬੋਲੋ, ਪੰਜ...
24/10/2017

ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼
ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ!!
🙏ਵਾਹਿਗੁਰੂ ਜੀ ਕਾ ਖਾਲਸਾ🙏
ਵਾਹਿਗੁਰੂ ਜੀ ਕੀ ਫਤਹਿ

23/10/2017

ਪਰਿਵਾਰ ਨੁੰ ਮਦਦ ਦੀ ਲੋੜ ਆ
ਸ਼ੇਅਰ ਜ਼ਰੂਰ ਕਰਿਉ

ਭਾਜੀ ਸਕੂਲਾਂ ਚ’ ਕਰੀਅਰ ਬਣਦੇ ਆ, ਚਿੱਟਾ ਨਹੀਂ....
22/10/2017

ਭਾਜੀ ਸਕੂਲਾਂ ਚ’ ਕਰੀਅਰ ਬਣਦੇ ਆ, ਚਿੱਟਾ ਨਹੀਂ....

ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ।ਮੈਂ ਇਸ ਕੂਚੀ ਫੇਰ ਮੁਹਿੰਮ ਦੀ ਜਨਤਕ ਤੌਰ ਤੇ ਹਮਾਇਤ ਕਰਦਾਂ ਹਾਂ, ਲ...
21/10/2017

ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ।

ਮੈਂ ਇਸ ਕੂਚੀ ਫੇਰ ਮੁਹਿੰਮ ਦੀ ਜਨਤਕ ਤੌਰ ਤੇ ਹਮਾਇਤ ਕਰਦਾਂ ਹਾਂ, ਲੱਖਾ ਸਿਧਾਣਾ ਤੇ ਦਲ ਖਾਲਸ ਦਾ ਸੋਹਣਾ ਉਪਰਾਲਾ ......ਜਵਾਨੋ ਜੇ ਪੰਜਾਬੀ ਨਾਲ ਮੁਹੱਬਤ ਕਰਦੇ ਹੋ ਤਾਂ ਇਨ੍ਹਾਂ ਦਾ ਡੱਟ ਕੇ ਸਾਥ ਦੇਉ, ਹਰ ਜਗ੍ਹਾ ਪੰਜਾਬੀ ਬੋਲੋ, ਲਿਖੋ, ਪੜ੍ਹੋ ........
ਪੰਜਾਬੀ ਮਾਂ ਬੋਲੀ ਜਿੰਦਾਬਾਦ
ਪੰਜਾਬ ਸਿਉਂ ਜਿੰਦਾਬਾਦ
#ਬਲਦੀਪ ਿਸੰਘ

ਇਹਨਾ ਇੱਟਾਂ ਨੂ ਮਦਦ ਦੀ ਲੋੜ ਹੈ ਦਾਨ ਵਾਲਾ ਡੱਬਾ ਅੱਗੇ ਹੈ ਤੁਹਾਡੇ ਦਿੱਤੇ ਦਾਨ ਨਾਲ ਇਹਨਾ ਇੱਟਾਂ ਨੇ ਤਰੱਕੀ ਕਰਕੇ ਪਹਿਲਾਂ ਕਿਸੇ ਦਿਨ ਮਟੀ ਬਣਨਾ...
18/10/2017

ਇਹਨਾ ਇੱਟਾਂ ਨੂ ਮਦਦ ਦੀ ਲੋੜ ਹੈ
ਦਾਨ ਵਾਲਾ ਡੱਬਾ ਅੱਗੇ ਹੈ
ਤੁਹਾਡੇ ਦਿੱਤੇ ਦਾਨ ਨਾਲ ਇਹਨਾ ਇੱਟਾਂ ਨੇ ਤਰੱਕੀ ਕਰਕੇ ਪਹਿਲਾਂ ਕਿਸੇ ਦਿਨ ਮਟੀ ਬਣਨਾ ..ਫੇਰ ਕਬਰ ..ਫੇਰ ਮਜਾਰ ..ਫੇਰ ਡੇਰਾ .ਤੇ ਫੇਰ ਇਸ ਡੇਰੇ ਤੇ ਇਕ ਵੇਹਲੜ ਨੇ ਆਕੇ ਤੁਹਾਡਾ ਰੱਬ ਬਣ ਕੇ ਬੈਠ ਜਾਣਾ ..ਇਸ ਤਰਾਂ ਤੁਹਾਡੇ ਦਿੱਤੇ ਪੈਸੇ ਨਾਲ ..ਇਹਨਾ ਇੱਟਾਂ ਨੇ ਕਿਸ ਦਿਨ ਤਰੱਕੀ ਕਰਕੇ ਰੱਬ ਬਣ ਜਾਣਾ ਤੁਹਾਨੂ ਪਤਾ ਹੀ ਨਹੀ ਲੱਗਣਾ

14/10/2017

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਦਾ ਜੱਥੇਦਾਰ ਸੰਤੋਖ ਦਾਰੂ ਨਾਲ ਟੁੱਲ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਚੌਈ ਬਾਜ਼ਾਰ ਵਿਖੇ ਅਲਾਟ ਕੀਤੇ ਸ਼੍ਰੋਮਣੀ ਕਮੇਟੀ ਦੇ ਕੁਆਰਟਰ ਚੋਂ ਦਬੋਚਿਆ ਸੀ ਤੇ ਜਿਸ ਨੂੰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ਨੇ ਦਾਰੂ ਦੀ ਹਵਾੜ ਦੀ ਬਜ਼ਾਏ ਮੈਡੀਕਲ ਰਿਪੋਰਟ 'ਚ ਦਾਰੂ ਦੀ ਪੁਸ਼ਟੀ ਬਾਦ ਮੁਅੱਤਲ ਕਰਤਾ। ਦਾਰੂ ਪਿਆਲੇ ਲਈ ਗੁਰੁ ਘਰ ਦੇ ਸਿਲੰਡਰ ਵੀ ਵੇਚ ਵੱਟ ਗਿਆ...
✍️ਸਾਹਿਬ

  Vs  ਜ਼ਿੰਦਗੀ ਬਦਲਣ ਲੱਗੇ ਸਮਾਂ ਨਹੀਂ ਲਗਦਾ !!! ਰੱਬ ਜਦੋਂ ਦਿੰਦਾ ਛੱਪੜ ਪਾੜ ਕੇ ਦਿੰਦਾ ਅਤੇ ਜਦੋਂ ਲੈਂਦਾ ਥੱਪੜ ਮਾਰ ਕੇ ਲੈਂਦਾ !!! 😂😂😂😂👇👇
10/10/2017

Vs

ਜ਼ਿੰਦਗੀ ਬਦਲਣ ਲੱਗੇ ਸਮਾਂ ਨਹੀਂ ਲਗਦਾ !!!
ਰੱਬ ਜਦੋਂ ਦਿੰਦਾ ਛੱਪੜ ਪਾੜ ਕੇ ਦਿੰਦਾ ਅਤੇ ਜਦੋਂ ਲੈਂਦਾ ਥੱਪੜ ਮਾਰ ਕੇ ਲੈਂਦਾ !!! 😂😂😂😂👇👇

4 ਹਫਤੇ ਚ ਨਸ਼ਾ ਖਤਮ,,, ਘਰ ਘਰ ਨੌਕਰੀ ਦੇ ਕੇ ,, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ , 50 ਲੱਖ ਮੋਬਾਇਲ ਵੰਡਣ ਤੋਂ ਬਾਅਦ ਗੁਰਦਾਸਪੁਰੀਆਂ ਦਾ ਧੰਨਵਾਦ ਕ...
10/10/2017

4 ਹਫਤੇ ਚ ਨਸ਼ਾ ਖਤਮ,,, ਘਰ ਘਰ ਨੌਕਰੀ ਦੇ ਕੇ ,, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ , 50 ਲੱਖ ਮੋਬਾਇਲ ਵੰਡਣ ਤੋਂ ਬਾਅਦ ਗੁਰਦਾਸਪੁਰੀਆਂ ਦਾ ਧੰਨਵਾਦ ਕਬੂਲਦੇ ਹੋਏ c.m Saab....

Address


Website

Alerts

Be the first to know and let us send you an email when Fateh Enterprises Nd Fateh Travel Ropar posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Travel Agency?

Share