07/08/2023
1998 ਵਿੱਚ ਕੋਡਕ ਕੰਪਨੀ ਵਿੱਚ ਲਗਭਗ ਇੱਕ ਲੱਖ ਸੱਤਰ ਹਜ਼ਾਰ ਕਰਮਚਾਰੀ ਕੰਮ ਕਰਦੇ ਸਨ ਤੇ ਇਹ ਕੰਪਨੀ ਦੁਨੀਆ ਦਾ ਪਚਾਸੀ ਪ੍ਰਸੈਂਟ ਫੋਟੋ ਪੇਪਰ ਵੇਚਦੀ ਸੀ। ਥੋੜ੍ਹੇ ਹੀ ਸਾਲਾਂ ਵਿੱਚ ਡਿਜੀਟਲ ਫੋਟੋਗ੍ਰਾਫੀ ਨੇ ਏਨੀ ਵੱਡੀ ਕੰਪਨੀ ਨੂੰ ਬਾਜ਼ਾਰ ਤੋਂ ਬਾਹਰ ਕਰ ਦਿੱਤਾ। ਕੋਡਕ ਕੰਪਨੀ ਦੀਵਾਲੀਆ ਹੋ ਗਈ ਅਤੇ ਉਸ ਦੇ ਸਾਰੇ ਕਰਮਚਾਰੀ ਸੜਕ ਤੇ ਆ ਗਏ।
ਐੱਚ ਐੱਮ ਟੀ (ਘੜੀ), ਬਜਾਜ (ਸਕੂਟਰ), ਡਾਇਨੋਰਾ (ਟੀ ਵੀ), ਮਰਫ਼ੀ (ਰੇਡੀਓ), ਨੋਕੀਆ (ਮੋਬਾਇਲ), ਰਾਜਦੂਤ (ਮੋਟਰਸਾਈਕਲ), ਅੰਬੈਸਡਰ (ਕਾਰ)| ਦੋਸਤੋ ਇਨ੍ਹਾਂ ਸਾਰੀਆਂ ਕੰਪਨੀਆਂ ਦੇ ਸਾਮਾਨ ਵਿੱਚ ਗੁਣਵੱਤਾ ਦੀ ਕੋਈ ਵੀ ਕਮੀ ਨਹੀਂ ਸੀ ਪਰ ਫਿਰ ਵੀ ਬਾਜ਼ਾਰ ਤੋਂ ਬਾਹਰ ਹੋ ਗਈਆਂ। ਕਾਰਨ....? ਉਨ੍ਹਾਂ ਨੇ ਸਮੇਂ ਦੇ ਹਿਸਾਬ ਨਾਲ ਆਪਣੇ-ਆਪ ਨੂੰ ਨਹੀਂ ਬਦਲਿਆ ।ਕੀ ਤੁਹਾਨੂੰ ਅੰਦਾਜ਼ਾ ਹੈ ਕਿ ਆਉਣ ਵਾਲੇ ਦਸ ਸਾਲਾਂ ਵਿੱਚ ਦੁਨੀਆਂ ਪੂਰੀ ਤਰ੍ਹਾਂ ਬਦਲ ਜਾਵੇਗੀ ਅਤੇ ਅੱਜ ਚੱਲਣ ਵਾਲੇ ਸੱਤਰ ਤੋਂ ਨੱਬੇ ਪਰਸੈਂਟ ਉਦਯੋਗ ਬੰਦ ਹੋ ਜਾਣਗੇ ?
ਚੌਥੀ ਉਦਯੋਗਿਕ ਕ੍ਰਾਂਤੀ ਵਿਚ ਤੁਹਾਡਾ ਸਵਾਗਤ ਹੈ !!
ਊਬਰ (UBER) ਸਿਰਫ਼ ਇੱਕ ਸਾਫਟਵੇਅਰ ਹੈ ਅਤੇ ਉਸ ਕੰਪਨੀ ਦੀ ਆਪਣੀ ਇੱਕ ਵੀ ਕਾਰ ਨਹੀਂ ਪਰ ਫਿਰ ਵੀ ਦੁਨੀਆਂ ਦੀ ਸਭ ਵੱਡੀ ਟੈਕਸੀ ਕੰਪਨੀ ਹੈ । Airbnb ਦੁਨੀਆਂ ਦੀ ਸਭ ਤੋਂ ਵੱਡੀ ਹੋਟਲ ਕੰਪਨੀ ਹੈ ਜਦਕਿ ਕੰਪਨੀ ਕੋਲ ਆਪਣਾ ਇੱਕ ਵੀ ਹੋਟਲ ਨਹੀਂ। Paytm, Ola cabs, Oyo rooms ਵਰਗੀਆਂ ਅਨੇਕਾਂ ਉਦਾਹਰਨਾਂ ਹਨ ।
ਯੂ ਐਸ ਵਿੱਚ ਨੌਜਵਾਨ ਵਕੀਲਾਂ ਲਈ ਕੋਈ ਵੀ ਕੰਮ ਨਹੀਂ ਬਚਿਆ ਕਿਉਂਕਿ IBM watson ਪਲ ਭਰ ਵਿੱਚ ਬਿਹਤਰੀਨ ਕਾਨੂੰਨੀ ਸਲਾਹ ਦੇ ਦਿੰਦਾ ਹੈ ਅਤੇ ਆਉਣ ਵਾਲੇ ਦਸ ਸਾਲਾਂ ਵਿੱਚ ਯੂ ਐੱਸ ਵਿੱਚ ਨੱਬੇ ਪਰਸੈਂਟ ਵਕੀਲ ਬੇਰੋਜ਼ਗਾਰ ਹੋ ਜਾਣਗੇ ।ਅਤੇ ਜਿਹੜੇ ਦਸ ਪ੍ਰਸੈਂਟ ਬਚਣਗੇ ਉਹ ਸੁਪਰ ਸਪੈਸ਼ਲਿਸਟ ਹੋਣਗੇ।।
Watson ਨਾਮਕ ਸਾਫਟਵੇਅਰ ਮਨੁੱਖ ਦੀ ਤੁਲਨਾ ਵਿੱਚ ਕੈਂਸਰ ਦਾ ਡਾਇਗਨੋਸਿਸ ਚਾਰ ਗੁਣਾ ਜ਼ਿਆਦਾ ਭਰੋਸੇਯੋਗਤਾ ਨਾਲ ਕਰਦਾ ਹੈ। 2030 ਤੱਕ ਕੰਪਿਊਟਰ ਮਨੁੱਖ ਨਾਲੋਂ ਜ਼ਿਆਦਾ ਹੁਸ਼ਿਆਰ ਹੋ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਦੁਨੀਆਂ ਭਰ ਦੀਆਂ ਸੜਕਾਂ ਤੋਂ ਨੱਬੇ ਪਰਸੈਂਟ ਕਾਰਾਂ ਗਾਇਬ ਹੋ ਜਾਣਗੀਆਂ ਤੇ ਜੋ ਬਚਣਗੀਆਂ ਜਾਂ ਤਾਂ ਉਹ ਬਿਜਲਈ ਕਾਰਾਂ ਹੋਣਗੀਆਂ ਜਾਂ ਹਾਈਬ੍ਰਿਡ, ਸੜਕਾਂ ਖਾਲ੍ਹੀ ਹੋਣਗੀਆਂ, ਪੈਟਰੋਲ ਦੀ ਖਪਤ ਨੱਬੇ ਪਰਸੈਂਟ ਘੱਟ ਜਾਵੇਗੀ ਅਤੇ ਅਰਬ ਦੇਸ਼ ਦੀਵਾਲੀਆ ਹੋ ਜਾਣਗੇ ।
ਤੁਸੀਂ UBer ਵਰਗੇ ਸਾਫਟਵੇਅਰ ਤੋਂ ਕਾਰ ਮੰਗਵਾਓਗੇ ਅਤੇ ਕੁਝ ਹੀ ਪਲਾਂ ਵਿੱਚ ਇੱਕ ਡਰਾਈਵਰਲੈੱਸ ਕਾਰ ਤੁਹਾਡੇ ਬੂਹੇ ਅੱਗੇ ਖੜ੍ਹੀ ਹੋਵੇਗੀ। ਜੇ ਤੁਸੀਂ ਉਸ ਨੂੰ ਹੋਰਨਾਂ ਨਾਲ ਸਾਂਝਾ ਕਰ ਲਵੋਗੇ ਤਾਂ ਯਾਤਰਾ ਤੁਹਾਨੂੰ ਮੋਟਰਸਾਈਕਲ ਤੋਂ ਵੀ ਸਸਤੀ ਪਵੇਗੀ। ਕਾਰ ਡਰਾਈਵਰ ਲੈੱਸ ਹੋਣ ਕਰਕੇ ਨੱਬੇ ਪਰਸੈਂਟ ਐਕਸੀਡੈਂਟ ਘੱਟ ਜਾਣਗੇ ਅਤੇ ਕਾਰ ਇਨਸ਼ੋਰੈਂਸ ਨਾਮਕ ਧੰਦਾ ਫ਼ੇਲ੍ਹ ਹੋ ਜਾਵੇਗਾ ।
ਡਰਾਈਵਰੀ ਵਰਗਾ ਧੰਦਾ ਦੁਨੀਆਂ ਤੇ ਬਚੇਗਾ ਹੀ ਨਹੀਂ ਜਦੋਂ ਸ਼ਹਿਰ ਦੀਆਂ ਸੜਕਾਂ ਤੇ ਨੱਬੇ ਪਰਸੈਂਟ ਕਾਰਾਂ ਦੀ ਗਿਣਤੀ ਘੱਟ ਗਈ ਤਾਂ ਟਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਕਿਉਂਕਿ ਇੱਕ ਕਾਰ ਅੱਜ ਦੀਆਂ ਵੀਹ ਕਾਰਾਂ ਦੇ ਬਰਾਬਰ ਹੋਵੇਗੀ ।
ਅੱਜ ਤੋਂ ਪੰਜ ਦਸ ਸਾਲ ਪਹਿਲਾਂ ਅਜਿਹੀ ਕੋਈ ਜਗ੍ਹਾ ਨਹੀਂ ਸੀ ਜਿੱਥੇ PCO ਨਾ ਹੋਵੇ ਜਦੋਂ ਸਾਰਿਆਂ ਦੀ ਜੇਬ ਵਿੱਚ ਮੋਬਾਈਲ ਆ ਗਿਆ ਤਾਂ PCO ਬੰਦ ਹੋਣ ਲੱਗੇ PCO ਵਾਲਿਆਂ ਨੇ ਫੋਨ ਰਿਚਾਰਜ ਦਾ ਕੰਮ ਕਰ ਲਿਆ ਅਤੇ ਹੁਣ ਰਿਚਾਰਜ ਵੀ ਆਨਲਾਈਨ ਹੋਣ ਲੱਗ ਪਏ ।
ਤੁਸੀਂ ਕਦੇ ਧਿਆਨ ਦਿੱਤਾ ਹੈ ਅੱਜ ਕੱਲ੍ਹ ਬਾਜ਼ਾਰ ਵਿੱਚ ਹਰ ਚੌਥੀ ਦੁਕਾਨ ਮੋਬਾਇਲ ਦੀ ਹੈ; ਰਿਪੇਅਰ ਖ਼ਰੀਦੋ-ਫਰੋਖਤ ਰਿਚਾਰਜ ਸਾਮਾਨ ਆਦਿ। ਹੁਣ ਸਾਰਾ ਕੁਝ ਪੇਟੀਐੱਮ ਨਾਲ ਹੋਣ ਲੱਗਿਆ ਹੈ ਲੋਕ ਰੇਲ ਦੀਆਂ ਟਿਕਟਾਂ ਵੀ ਪੇਟੀਐੱਮ ਨਾਲ ਫੋਨ ਤੋਂ ਹੀ ਬੁੱਕ ਕਰਵਾਉਣ ਲੱਗ ਪਏ। ਪੈਸੇ ਦਾ ਲੈਣ ਦੇਣ ਬਦਲ ਰਿਹਾ ਹੈ ਕਰੰਸੀ ਨੋਟ ਦੀ ਜਗ੍ਹਾ ਪਲਾਸਟਿਕ ਨੋਟ ਨੇ ਲੈ ਲਈ ਅਤੇ ਹੁਣ ਲੈਣ ਦੇਣ ਡਿਜੀਟਲ ਹੋ ਗਿਆ ਹੈ ।
ਦੁਨੀਆਂ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਆਪਣੀਆਂ ਅੱਖਾਂ, ਕੰਨ, ਨੱਕ ਅਤੇ ਦਿਮਾਗ ਖੋਲ੍ਹ ਕੇ ਰੱਖੋ ਨਹੀਂ ਤਾਂ ਤੁਸੀਂ ਦੁਨੀਆਂ ਤੋਂ ਪਿੱਛੇ ਰਹਿ ਜਾਵੋਗੇ। ਸਮੇਂ ਦੇ ਨਾਲ ਬਦਲਣ ਦੀ ਤਿਆਰੀ ਰੱਖੋ
ਇਸ ਲਈ ਵਿਅਕਤੀ ਨੂੰ ਸਮੇਂ ਦੇ ਅਨੁਸਾਰ ਆਪਣਾ ਵਪਾਰ ਅਤੇ ਸੁਭਾਅ ਸਮੇਂ ਦੇ ਅਨੁਸਾਰ ਬਦਲਦੇ ਰਹਿਣਾ ਚਾਹੀਦਾ ਹੈ ।
"Time to time update and upgrade"
ਸਮੇਂ ਦੇ ਨਾਲ ਨਾਲ ਚੱਲੋ ਅਤੇ ਸਫਲਤਾ ਪਾਓ |
🙏🏻 (ਕਾਪੀ)