20/10/2021
Live Sandeep. What a strong woman❤️🎈❤️
How many of us have the goodwill in our society where a group of children come to us seeking a solution to their problems? Sandeep Kaur has earned that trust in hers.
Girls in Dosrana village of Punjab could never get to play in the village playground. The boys of the village were always playing football or cricket in the ground, leaving no space for girls. The young girls took their problem to Sandeep Kaur. Instead of being dismissive or asking them to play elsewhere, Sandeep took the problem to the Sarpanch of the village. She presented it as a right that the girl children of the village had. The Sarpanch saw the issue, and educated the village boys about sharing space. Every evening now, the girls play in the playground happily. Sandeep says, “The sight of girls playing in the village playground is uplifting. Their energy is contagious.”
When you bring about a positive change in the behavior and mindset of a generation, you are a living example of Punjabiyat. This is Punjabiyat.
ਸੰਦੀਪ ਕੌਰ ਨੇ ਉਹ ਮੁਕਾਮ ਹਾਸਲ ਕੀਤਾ ਹੈ ਜਿੱਥੇ ਕੋਈ ਉਸ ਕੋਲ ਆਪਣੀ ਸਮੱਸਿਆ ਲੈ ਕੇ ਜਾਵੇ ਅਤੇ ਉਸਨੂੰ ਹੱਲ ਵੀ ਮਿਲੇ।
ਦੋਸਰਾਨਾ ਪਿੰਡ ਦੀਆਂ ਕੁੜੀਆਂ ਨੂੰ ਪਿੰਡ ਦੇ ਖੇਡ ਮੈਦਾਨ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਦਾ ਸੀ ਕਿਉਂਕਿ ਪਿੰਡ ਦੇ ਮੁੰਡੇ ਹਮੇਸ਼ਾ ਮੈਦਾਨ ਵਿੱਚ ਫੁੱਟਬਾਲ ਜਾਂ ਕ੍ਰਿਕਟ ਖੇਡਦੇ ਰਹਿੰਦੇ ਸਨ, ਜਿਸ ਕਰਕੇ ਕੁੜੀਆਂ ਦੇ ਖੇਡਣ ਲਈ ਜਗ੍ਹਾ ਨਹੀਂ ਬਚਦੀ ਸੀ। ਕੁੜੀਆਂ ਆਪਣੀ ਸਮੱਸਿਆ ਸੰਦੀਪ ਕੌਰ ਕੋਲ ਲੈ ਗਈਆਂ। ਉਨ੍ਹਾਂ ਨੂੰ ਕਿਤੇ ਹੋਰ ਖੇਡਣ ਲਈ ਕਹਿਣ ਦੀ ਬਜਾਏ, ਸੰਦੀਪ ਇਹ ਸਮੱਸਿਆ ਨੂੰ ਪਿੰਡ ਦੇ ਸਰਪੰਚ ਕੋਲ ਲੈ ਗਈ। ਉਸਨੇ ਕੁੜੀਆਂ ਦਾ ਖੇਡਣ ਦਾ ਹੱਕ ਸਰਪੰਚ ਅੱਗੇ ਰੱਖਿਆ। ਸਰਪੰਚ ਨੇ ਗੱਲ ਸਮਝੀ ਅਤੇ ਪਿੰਡ ਦੇ ਮੁੰਡਿਆਂ ਨੂੰ ਸਮਝਾਇਆ।
ਹੁਣ ਹਰ ਸ਼ਾਮ, ਲੜਕੀਆਂ ਮੈਦਾਨ ਵਿੱਚ ਖੇਡਦੀਆਂ ਹਨ। ਸੰਦੀਪ ਕਹਿੰਦੀ ਹੈ, “ਕੁੜੀਆਂ ਨੂੰ ਖੇਡਦੇ ਦੇਖ ਉਸਨੂੰ ਵੀ ਉਤਸ਼ਾਹ ਮਿਲਦਾ ਹੈ।”
ਜਦੋਂ ਤੁਸੀਂ ਲੋਕਾਂ ਦੇ ਵਿਵਹਾਰ ਅਤੇ ਮਾਨਸਿਕਤਾ ਵਿੱਚ ਇੱਕ ਸਕਾਰਾਤਮਕ ਤਬਦੀਲੀ ਲਿਆਉਂਦੇ ਹੋ ਤਾਂ ਤੁਸੀਂ ਪੰਜਾਬੀਅਤ ਦੀ ਇੱਕ ਉਦਾਹਰਣ ਪੈਦਾ ਕਰਦੇ ਹੋ। ਇਹ ਹੈ ਪੰਜਾਬੀਅਤ।