26/03/2024
ਨਾਂ ਤਾਂ ਕੋਈ ਮਤਲਬੀ ਹੁੰਦਾ ਹੈ ਤੇ ਨਾਂ ਹੀ ਧੋਖੇਬਾਜ਼ । ਇਹ ਜਿੰਦਗੀ , ਪ੍ਰਕਿਰਤੀ , ਸਮਾਜ , ਸੰਸਾਰ ਤੇ ਬ੍ਹਹਿਮੰਡ ਇਕ ਨਿਰੰਤਰ ਦੌੜ ਵਿੱਚ ਹਨ , ਜਿਸਦਾ ਆਦਿ ਤੇ ਅੰਤ ਕਿਤੇ ਵੀ ਨਹੀਂ । ਜਿੰਦਗੀ ਦੀ ਦੌੜ ਮੌਤ ਲਈ , ਪ੍ਰਕਿਰਤੀ ਦੀ ਦੌੜ ਵਿਨਾਸ਼ ਲਈ, ਸਮਾਜ ਦੀ ਦੌੜ ਉਜਾੜ ਲਈ , ਸੰਸਾਰ ਦੀ ਦੌੜ ਅੰਤ ਲਈ ਤੇ ਬ੍ਰਹਿਮੰਡ ਦੀ ਦੌੜ ਅਗਲੀ ਅਨੰਤ ਚਾਲ ਲਈ ਹੈ ।
ਇੱਥੋਂ ਕੌਣ ਕਿਸੇ ਦਾ ਕੁਝ ਲੈ ਸਕਦਾ ਹੈ । ਇੱਥੇ ਪ੍ਰਾਪਤੀ ਆਰਜੀ ਹੈ , ਵਕਤੀ ਹੈ । ਬਾਦਸ਼ਾਹਤਾਂ , ਝੂਲਦੇ ਝੰਡੇ , ਹੁੰਦੀਆਂ ਸਲਾਮਾਂ ਸਭ ਆਰਜੀ ਹਨ । ਇੱਥੇ ਦੁਖ ਸੁਖ , ਖੁਸ਼ੀ ਆਨੰਦ , ਜੈ ਵਿਜੈ , ਸਫਲਤਾ ਅਸਫਲਤਾ ਸਭ ਆਰਜੀ ਹਨ ।
ਜਿੱਤ ਵੇਲੇ ਅਸੀਂ ਨਾਇਕ ਬਣਦੇ ਹਾਂ ਤੇ ਹਾਰ ਵਕਤ ਦਾਨੀ ......
ਜੀਵਨ ਬਹੁਤ ਛੋਟੀ ਘੜੀ ਦਾ ਨਾਂ ਹੈ ਤੇ ਵਕਤ ਕਦੇ ਕਿਸੇ ਦਾ ਸਕਾ ਨਹੀਂ ਹੋਇਆ ।