16/02/2024
76 ਸਾਲ ਬਾਅਦ ਪਿੰਡ ਪਰਤੀ ਬੇਬੇ ਕਸ਼ਮੀਰ ਕੌਰ
76 سال بعد پنڈ پرتی بی بی کشمیر کور
ਆਪਣੇ ਘਰ ਪਰਦੇਸੀਆਂ ਵਾਂਗੂੰ ਪਰਤਣ ਦਾ ਅਹਿਸਾਸ ਕਿਉੰ ਹੈ
ਮੈਂ ਸੰਤਾਲੀ ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉੰ ਹੈ
ਮਨਜੋਤ ਸੰਧੂ ਆਪਣੀ 95 ਵਰ੍ਹਿਆਂ ਦੀ ਦਾਦੀ ਨੂੰ ਇਸ ਦਾ 1947 ਤੋਂ ਪਹਿਲੇ ਵਾਲਾ ਪਿੰਡ ਵਿਖਾਉਣ ਲੈ ਕੇ ਆਇਆ ਪਾਕਿਸਤਾਨ।
ਕੁੱਝ ਦਿਨ ਪਹਿਲੇ ਕੈਨੇਡਾ ਵਸਦੇ ਮਨਜੋਤ ਸੰਧੂ ਵੀਰ ਦੀ ਕਾਲ਼ ਆਈ ਕਿ ਮੈਂ ਆਪਣੇ ਪਰਿਵਾਰ ਨਾਲ਼ ਪਾਕਿਸਤਾਨ ਆਉਣਾ ਏ ਤੇ ਮੇਰੀ ਦਿਲ ਦੀ ਇਕੋ ਰੀਝ ਏ ਕਿ ਮੈਂ ਆਪਣੀ ਦਾਦੀ ਨੂੰ 47 ਵਾਲਾ ਪਿੰਡ ਵਿਖਾ ਦਿਆਂ ਤੇ ਅੱਜ 16 ਫ਼ਰਵਰੀ ਦੇ ਦਿਨ ਮਨਜੋਤ ਸੰਧੂ ਬੇਬੇ ਬਾਪੂ ਤੇ ਦਾਦੀ ਨੂੰ ਨਾਲ਼ ਲੈਕੇ ਵਾਹਗਾ ਬਾਰਡਰ ਦੇ ਰਸਤੇ ਲਾਹੌਰ ਪਹੁੰਚੇ। ਪਾਕਿਸਤਾਨ ਅੱਪੜਣ 'ਤੇ ਸਾਰੇ ਪਰਵਾਰ ਨੁ ਅਸੀਂ ਜੀ ਆਇਆਂ ਨੂੰ ਆਖਿਆ।
ਮਨਜੋਤ ਦੀ ਦਾਦੀ ਦਾ ਨਾਮ ਕਸ਼ਮੀਰ ਕੌਰ ਤੇ ਜਨਮ ਗਿੱਲ ਪ੍ਰਵਾਰ ਦੇ ਘਰ ਹੋਇਆ ਜੋ ਪਿੰਡ ਚੱਕ 319 ਦੇ ਨੰਬਰਦਾਰ ਵੀ ਸਨ। ਇਹ ਪਿੰਡ ਉਸ ਵੇਲੇ ਟੋਬਾ ਟੇਕ ਸਿੰਘ ਲਾਇਲਪੁਰ 'ਚ ਸੀ। ਬੇਬੇ ਕਸ਼ਮੀਰ ਕੌਰ ਦੱਸਦੀ ਏ ਕਿ ਜਦ 1947 ਵਾਪਰਿਆ ਮੇਰੀ ਉਮਰ 19 ਸਾਲ ਸੀ ਤੇ ਮੇਰਾ ਮੁਕਲਾਵਾ ਆਇਆਂ ਨੂੰ ਇਕ ਦਿਨ ਹੋਇਆ ਸੀ ਤੇ ਉਜਾੜੇ ਪੈ ਗਏ। ਸਾਨੂੰ ਅਪਣਾ ਘਰ ਬਾਰ ਛੱਡ ਕੇ ਚੜ੍ਹਦੇ ਪੰਜਾਬ ਜਾਣਾ ਪਿਆ ਤੇ ਮੇਰੇ ਦਾਜ ਵਾਲਾ ਸਾਰਾ ਸਮਾਨ ਵੀ ਇਥੇ ਰਹਿ ਗਿਆ, ਜੋ ਮੇਰੇ ਵਿਆਹ ਤੇ ਮੈਨੂੰ ਮੇਰੀ ਬੇਬੇ ਬਾਪੂ ਨੇ ਬਹੁਤ ਰੀਝਾਂ ਨਾਲ਼ ਬਣਵਾ ਕੇ ਦਿੱਤਾ ਸੀ। ਕਿੰਨਾ ਚਾਅ ਹੁੰਦਾ ਆਪਣੇ ਦਾਜ ਦਾ ਕੁੜੀਆਂ ਨੂੰ,
ਅੱਜ ਵੀ ਬੇਬੇ ਕਸ਼ਮੀਰ ਕੌਰ ਇਸ ਦਿਨ ਨੂੰ ਯਾਦ ਕਰਦੀ ਏ। ਕਸ਼ਮੀਰ ਕੌਰ ਦਾ ਵਿਆਹ ਸੰਧੂ ਪਰਵਾਰ 'ਚ ਹੋਇਆ ਤੇ ਬੇਬੇ ਦੇ ਸਹੁਰਿਆਂ ਦਾ ਪਿੰਡ ਕੈਰੋਂ ਸੀ ਜੋ 319 ਚੱਕ ਦੇ ਨੇੜੇ- ਤੇੜੇ ਦੱਸਦੇ ਨੇ।
ਕਸ਼ਮੀਰ ਕੌਰ ਦਾ ਪਰਵਾਰ ਅੱਜਕਲ੍ਹ ਚੰਡੀਗੜ੍ਹ ਵੱਸਦਾ ਏ। ਨਾਲ ਅਏ ਪੁੱਤਰ ਉਂਕਾਰ ਸਿੰਘ ਅਤੇ ਪੋਤਰਾ ਮਨਜੋਤ ਸਿੰਘ ਦੱਸਦੇ ਨੇ ਕਿ ਬੇਬੇ 1947 ਤੋਂ ਬਾਅਦ ਇਕ ਦਿਨ ਵੀ 19 ਚੱਕ ਨੂੰ ਨਾ ਭੁਲਾ ਸਕੀ ਤੇ ਜਦ ਵੀ ਪਾਕਿਸਤਾਨ ਦੀ ਗੱਲ ਕਰਨੀ ਤੇ ਬੇਬੇ ਆਖਣਾ ਸਾਡੇ ਓਥੇ ਦੋ ਮੁਰੱਬੇ ਸੀ ਜ਼ਮੀਨ ਦੇ ਤੇ ਪੰਜ ਗੱਡੀਆਂ ਦੀਆਂ ਜੋਗਾਂ ਸੀ । ਮਨਜੋਤ ਨਿੱਕਾ ਹੁੰਦਾ ਈ ਆਪਣੀ ਦਾਦੀ ਕੋਲੋਂ ਪਿੰਡ ਦੀਆਂ ਗੱਲਾਂ ਸੁਣਦਾ ਹੁੰਦਾ ਤੇ ਗੱਲਾਂ ਸੁਣ-ਸੁਣ ਕੇ ਮਨਜੋਤ ਮਨ ਬਣਾ ਲਿਆ ਕੇ ਬੇਬੇ ਨੂੰ ਪਾਕਿਸਤਾਨ ਵਾਲੇ ਪਿੰਡ ਜ਼ਰੂਰ ਲੈ ਕੇ ਜਾਣਾ ਤੇ ਜਦ
ਮਨਜੋਤ ਸਿੰਘ ਬੇਬੇ ਦੇ ਵੀਜ਼ੇ ਲਈ ਦੋ ਸਾਲ ਪਹਿਲੇ ਪਾਕਿਸਤਾਨੀ ਐਂਬੈਸੀ ਗਿਆ ਤੇ ਕੁੱਝ ਕਾਰਨਾਂ ਕਰ ਕੇ ਵੀਜ਼ਾ ਨਾ ਲੱਗਾ ਪਰ ਏਸ ਸਾਲ ਪਾਕਿਸਤਾਨੀ ਐਂਬੈਸੀ ਵੱਲੋਂ ਮਨਜੋਤ ਤੇ ਬੇਬੇ ਦੀ ਦਿਲੀ ਖ਼ਵਾਹਿਸ਼ ਨੂੰ ਪੂਰਾ ਕਰਦੇ ਵੀਜ਼ਾ ਦੇ ਦਿੱਤਾ ਗਿਆ ਤੇ ਖੁਸ਼ੀ ਖੁਸ਼ੀ ਸਾਰਾ ਪਰਿਵਾਰ ਬੇਬੇ ਦਾ ਘਰ ਵੇਖਣ ਪਾਕਿਸਤਾਨ ਵੱਲ ਤੁਰ ਪਏ।
ਮਨਜੋਤ ਦੀ ਮਾਂ ਜੀ ਦੱਸਦੇ ਕਿ ਪਾਕਿਸਤਾਨ ਆਉਣ ਦਾ ਪ੍ਰੋਗਰਾਮ ਬਣਿਆ ਤੇ ਦੋ ਦਿਨ ਪਹਿਲੇ ਤਬੀਅਤ ਕੁੱਝ ਠੀਕ ਨਾ ਰਹੀ ਤੇ ਡਾਕਟਰ ਕੋਲ਼ ਲੈ ਗਏ। ਡਾਕਟਰ ਨੂੰ ਬੇਬੇ ਆਖਿਆ "ਡਾਕਟਰ ਮੇਰੀ ਤਬੀਅਤ ਏਨੀ ਚੰਗੀ ਕਰਦੇ ਕਿ ਮੈਂ ਅਪਣਾ ਪਾਕਿਸਤਾਨ ਵਾਲਾ ਪਿੰਡ ਵੇਖ ਆਵਾਂ।"
ਜਦ ਬੇਬੇ ਕਸ਼ਮੀਰ ਕੌਰ ਨਾਲ਼ ਗੱਲਾਂ ਕਰਦੇ ਮੈਂ ਅਖਿਆ
ਬੀਬੀ ਅਸੀਂ ਵੀ ਗਿੱਲ ਆਂ ਤੇ ਕਹਿੰਦੇ ਤੂੰ ਤੇ ਸਾਡਾ ਅਪਣਾ ਮੁੰਡਾ ਹੋਇਆ ਫਿਰ। ਜਾਣ ਲੱਗੇ ਮੈਂ ਅਖਿਆ ਬੀਬੀ ਸਾਡੇ ਕੋਲ਼ ਰਹਿ ਜਾਓ, ਹੁਣ ਨਹੀਂ ਜਾਣ ਦੇਣਾ ਅਸੀਂ, ਬੀਬੀ ਹੱਸਦੇ ਹੱਸਦੇ ਆਖਦੀ, "ਪੁੱਤ, ਇਸ ਉਮਰ 'ਚ ਮੈਨੂੰ ਫਿਰ ਸੰਭਾਲਣਾ ਪਾਵੇਗਾ। ਤੁਸੀ ਮੇਰੇ ਪੁੱਤ ਓ, ਤੁਹਾਨੂੰ ਮਹਾਰਾਜ ਲੰਬੀ ਉਮਰ ਬਖ਼ਸ਼ੇ , ਚੜ੍ਹਦੀ ਕਲਾਂ 'ਚ ਰਹੋ। ਦੁਆਵਾਂ ਦਿੰਦੇ ਦਿੰਦੇ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਚਲੇ ਗਏ। ਦਿਲ ਭਰ ਆਉਂਦਾ ਜਦ ਵੀ 1947 ਦੀਆਂ ਗੱਲਾਂ ਵੱਡਿਆਂ ਕੋਲੋਂ ਸੁਣਦੇ ਆਂ।
ਅੱਜ ਲੋੜ ਏਸ ਗੱਲ ਦੀ ਏ ਕਿ ਜੋ ਬਜ਼ੁਰਗ ਜਿਉਂਦੇ ਨੇ ਉਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਣ ਲਈ ਉਨ੍ਹਾਂ ਦੀ ਜੰਮਣ ਭੋਈਂ ਵੇਖਣ ਦੀ ਖੁੱਲ ਦੇ ਕੇ ਉਨ੍ਹਾਂ ਨੂੰ ਹੋਰ ਜਿਊਣ ਜੋਗਾ ਕਰ ਦਿੱਤਾ ਜਾਵੇ। ਅੰਜੁਮ ਗਿੱਲ
منجوت سندھو اپنی 95 ورہیاں دی دادی نوں اس دا 1947 توں پہلے والا پنڈ وکھاون اج لے کے آیا پاکستان
کجھ دن پہلے کینیڈا وسدے منجوت سندھو ویر دی کال آئی کے میں اپنے پریوار نال پاکستان آؤنا اے تے میری دل دی اکو ریج اے کے میں اپنی دادی نوں 47 والا پنڈ ویکھا دیاں تے اج 16 فروری دے دن منجوت سندھو بےبے باپو تے دادی نو ں نال لےکے واہگہ بارڈر دے رستے لاہور پہنچے،
پاکستان آپڑن تے سارے پروار نوں میں تے احمد رضا پنجابی جی نے جی آیاں نوں آکھیا
منجوت دی دادی دا نام کشمیر کور تے جنم گل پروار دے گھر ہویا جو پنڈ چک 319 دے نمبردار وی سن جو اوس ویلے ٹوبہ ٹیک سنگھ لئیلپور چے سی بی بی کشمیر کور دسدی اے کہ جد 1947 واپریا میری عمر 19 سال سی تے میرا مکلاوا آیاں نوں اک دن ہویا سی تے اجاڑے پے گئے، سانوں اپنا گھر بار چھڈ کے چڑھدے پنجاب جانا پیا تے میرے داج والا سمان وی اتھے رہ گیا جو میرے ویاہ تے مینوں میری بےبے باپو ریجاں نال بنوا کے دتا سی، کنا چاہ ہندا اپنے داج دا کڑیاں نوں،
اج وی بی بی کشمیر کور اس دن نوں یاد کردی اے کشمیر کور دا ویاہ سندھو پروار چے ہویا تے بی بی دے سوریا دا پنڈ کیروں سی جو 319 دے نیڑے تیڑے دسدے نے
کشمیر کور دا پروار اجکل چندی گڑھ وسدا اے ،پوترا منجوٹ سنگھ پتر اونکار سنگھ دسدے نے کے بی بی 1947 توں بعد اک دن وی 19 چک نوں نہ بلھ سکی تے جد وی پاکستان دی گل کرنی تے بی بی آکھنا ساڈے اوتھے دو مربے سی زمین دے منجوت نکا ہندا ای اپنی دادی کولوں پنڈ دیاں گلاں سن دا ہندا تے گلاں سن سن کے منجوت من بنا لیا کے بی بی نوں پاکستان والے پنڈ ضرور لے کے جانا تے جد
منجوٹ سنگھ بی بی دے ویزے لی دو سال پہلے پاکستانی ایمبیسی گیا تے کجھ کارناں کر کے ویزا نہ لگا پر ایس سال پاکستانی ایمبیسی ولوں منجوت تے بی بی دی دلی خواہش نوں پورا کردے ویزہ دے دتا گیا
منجوت دی ماں جی دسدے کے
پاکستان آون دا پروگرام بنیا تے دو دن پہلے طبیعت کجھ ٹھیک نہ رئی تے ڈاکٹر کول لے گے ۔ ڈاکٹر نوں بی بی آکھیا "ڈاکٹر میری طبیعت اینی چنگی کر دے کہ میں اپنا پاکستان والا پنڈ ویکھ آواں۔۔
جد بی بی کشمیر کور نال گلاں کردے پے میں اکھیا
بی بی اسی وی گل آں تے کندے توں تے ساڈا اپنا منڈا ہویا پھر جان لگے میں
اکھیا بی بی ساڈے کول رہا جاؤ ہون نہیں جان دینا اسی بی بی ہسدے ہسدے اکھدی پت اس عمر چے مینوں پھر سنبھلنا پاوے گا _ تسی میرے پت او تہانوں مہاراج لمبی عمر بخشے چڑھدی کلاں چے رہوں دعاواں دیندے دیندے ننکانہ صاحب دے درشن لی چلے گے تے کل نوں پنڈ ویکھن جان گے ۔دل بھر آوندا جد وی 1947 دیاں گلاں واڈیاں کولوں سندے آں
اج لوڑ ایس گلھ دی اے کہ جو بزرگ جیندے نیں اوہناں نوں اوہناں دی جمن بھوئیں ویکھن دی کھل دے کے ہور جیون جوگا کر دتا جاوے