ਮਾਲਵਾ ਸੋਚ Malwa Thought

ਮਾਲਵਾ ਸੋਚ Malwa Thought https://en.m.wikipedia.org/wiki/punjab this page is about rhe village life and beauty of nature in Punjab

12/07/2023

Kya baat hai

ਇਹ ਆ ਜੱਟ ਦੀ ਤਾਕਤ , ਜਦੋਂ ਗਾਣਾ ਆਇਆ ਤਾਂ ਲਗਭਗ ਪੰਜ ਲੱਖ ਲੋਕ ਵੈਟਿੰਗ ਚ ਸਨ। ਤੇਰਾਂ ਮਿੰਟ ਚ ਰਿਕਾਰਡ ਇਕ ਮਿਲੀਅਨ ਵਿਊ ਹੋ ਗਏ ਸੀ। ਹੁਣ ਤਕ ਪੰ...
11/12/2023

ਇਹ ਆ ਜੱਟ ਦੀ ਤਾਕਤ , ਜਦੋਂ ਗਾਣਾ ਆਇਆ ਤਾਂ ਲਗਭਗ ਪੰਜ ਲੱਖ ਲੋਕ ਵੈਟਿੰਗ ਚ ਸਨ। ਤੇਰਾਂ ਮਿੰਟ ਚ ਰਿਕਾਰਡ ਇਕ ਮਿਲੀਅਨ ਵਿਊ ਹੋ ਗਏ ਸੀ। ਹੁਣ ਤਕ ਪੰਜ ਸੱਤ ਦਸ ਮਿਲੀਅਨ ਤਕ ਹੋ ਗਏ ਹੋਣੇ ਆ ।ਪਰ ਪਿਛਲੇ ਗਾਣਿਆ ਵਾਂਗੂ ਫਿਰ ਵਿਊ ਕਰੈਸ਼ ਕਰ ਗਏ 🔥🔥 ਹੁਣ ਚਾਰ ਘੰਟੇ ਬਾਅਦ ਦੋ ਲੱਖ ਤੇ ਰੁਕੇ ਹੋਏ ਨੇ।

11/12/2023
11/09/2023

ਚਲੋ ਵੀਡੀਉ ਤਾਂ ਦੁਰਘਟਨਾ ਦੀ ਆ ,ਵਾਹਿਗੁਰੂ ਦੀ ਮਿਹਰ ਨਾਲ ਬਚਾ ਹੋ ਗਿਆ।ਪਰ ਇੱਕ ਪਟਕੇ ਵਾਲਾ ਬੱਚਾ ਪੰਜਾਬੀ ਮੁਕਾਬਲੇ ਹਿੰਦੀ ਬੋਲਣ ਚ ਸਹਿਜ ਮਹਿਸੂਸ ਕਰ ਰਿਹਾ। ਇਹ ਹਾਲਾਤ ਹੋ ਚੱਲੇ ਪੰਜਾਬ ਦੇ।ਸਾਡੇ ਵੇਲੇ ਤਾਂ ਅਸੀਂ ਜਦੋਂ ਕਦੇ ਹਿੰਦੀ ਬੋਲਦੇ ਵੀ ਸੀ, ਕੋਲ ਖੜੇ ਲੋਕ ਹਸਦੇ ਹੀ ਸੀ ।

11/09/2023

😢😢😢

ਕਾਰਪੋਰੇਟ ਖੇਤੀ ਤੇ ਕਬਜਾ ਕਰਨ ਲਈ ਅਪਣੀ ਤਿਆਰੀ ਕਰੀ ਬੈਠਾ।ਵੱਡੇ ਵੱਡੇ ਸਾਈਲੋ ਤੇ ਕੋਲਡ ਸਟੋਰ ਬਣ ਰਹੇ ਨੇ ਸਪਲਾਈ ਕੰਟਰੋਲ ਕਰਨ ਲਈ।ਫਿਰ ਡੀਮਾਂਡ ਵ...
11/07/2023

ਕਾਰਪੋਰੇਟ ਖੇਤੀ ਤੇ ਕਬਜਾ ਕਰਨ ਲਈ ਅਪਣੀ ਤਿਆਰੀ ਕਰੀ ਬੈਠਾ।ਵੱਡੇ ਵੱਡੇ ਸਾਈਲੋ ਤੇ ਕੋਲਡ ਸਟੋਰ ਬਣ ਰਹੇ ਨੇ ਸਪਲਾਈ ਕੰਟਰੋਲ ਕਰਨ ਲਈ।ਫਿਰ ਡੀਮਾਂਡ ਵਧੇ ਤੋ ਮਹਿੰਗਾ ਵੇਚਣ ਲਈ ਅਡਾਨੀ ਅੰਬਾਨੀ ਵਰਗੇ ਖੁਦ ਦੇ ਛੋਟੇ ਛੋਟੇ ਸਟੋਰ ਬਣਾ ਰਹੇ ਨੇ ਜਿੱਥੇ ਆਮ ਆਦਮੀ ਜਾਂਦਾ ਜਕੇ ਨਾ।ਸਾਏਲੋ ਤੇ ਸਟੋਰਾਂ ਨੂੰ ਜੋੜਨ ਲਈ ਨਵੇ ਰੋਡ ਤੇ ਰੇਲ ਰੋਡ ਬਣ ਰਹੇ ਨੇ।ਓਹਨਾ ਨੇ ਪਹਿਲਾ ਕਰੋਨਾ ਚ ਚੋਰੀ ਚੋਰੀ ਕਨੂੰਨ ਪਾਸ ਕਰਾ ਕੇ ਕਬਜਾ ਕਰਨਾ ਚਾਹਿਆ ਤਾਂ 700 ਕਿਸਾਨਾਂ ਜਾਨ ਦੇਕੇ ਕਨੂੰਨ ਵਾਪਸ ਕਰਾ ਤੇ ਸੀ। ਹੁਣ ਓਹਨਾ ਮੀਡੀਆ ਰਾਹੀਂ ਪਰਾਲੀ ਦੀ ਅੱਗ ਨੂੰ ਇਕ ਵੱਡਾ ਮੁੱਦਾ ਬਣਾ ਕੇ ਇਕ ਪਾਸੇ ਲੋਕ ਹੀ ਖੇਤੀ ਤੇ ਕਿਸਾਨ ਵਿਰੁੱਧ ਕਰਤੇ ਦੂਜਾ ਆਪਣੀਆ ਫੈਕਟਰੀਆ ਰਾਹੀਂ ਹੁੰਦੇ ਪ੍ਰਦੂਸ਼ਣ ਤੋ ਲੋਕਾਂ ਦਾ ਧਿਆਨ ਹਟਾ ਤਾ। ਸਰਕਾਰਾਂ ਪਹਿਲਾ ਹੀ ਨਾਲ ਨੇ ਕਿਓਂਕਿ ਸਬਸਿਡੀ ਤੇ ਫ਼ਰੀ ਅਨਾਜ ਦਾ ਪੈਸਾ ਬਚੂ ਤੇ ਉਲਟਾ ਟੈਕਸ ਵੀ ਮਿਲੂ।ਲੋਕਾਂ ਨੂੰ ਫ਼ਰੀ ਜਾ ਸਸਤਾ ਅਨਾਜ ਵੀ ਚਾਹੀਦਾ ਤੇ 15 ਮਿੰਟ ਇੰਤਜਾਰ ਵੀ ਨੀ ਕਰ ਸਕਦੇ ਕਿ ਧੂੰਆਂ ਘਟੇ ਤੋਂ ਲੰਘ ਜਾਣ। ਤੁਸੀ ਵੀ ਓਦੋ ਠੀਕ ਆਉਣਾ ,ਜਦੋਂ ਦੁਖੀ ਕਿਸਾਨ ਖੇਤੀ ਛਡ ਗਏ ,ਕਾਰਪੋਰੇਟ ਨੂੰ ਲੀਜ ਤੇ ਖੇਤ ਦੇ ਦਿੱਤੇ।ਫਿਰ ਜਦੋਂ ਸਰਕਾਰ ਨੇ ਖਰੀਦਣਾ ਨੀ ਤਾਂ ਫ਼ਰੀ ਰਾਸ਼ਨ ਵੀ ਕਿੱਥੋਂ ਦੇਊ।ਕਾਰਪੋਰੇਟ ਇੰਟਨੈਸ਼ਨਲ ਰੇਟ ਤੇ ਵੇਚੂ ਫਿਰ। ਕਿਸਾਨ ਤਾਂ ਫਿਰ ਵੀ ਆਪਣੇ ਜੋਗਾ ਅਨਾਜ ਤੇ ਸਬਜੀ ਪੈਦਾ ਕਰ ਲਿਆ ਕਰੂ ,ਪਰ ਔਖਾਂ ਓਹਨਾ ਦਾ ਹੋਣਾ ਜਿੰਨਾ ਨੂੰ ਪੰਦਰਾਂ ਮਿੰਟ ਰੁਕਣਾ ਵੀ ਔਖਾ ਲਗਦਾ ।ਯਾਦ ਰੱਖਿਓ ਇੰਨਾ ਕੱਲੀ ਖੇਤੀ ਹੀ ਆਪਣੇ ਹੱਥ ਨੀ ਕਰਨੀ ।ਇਹ ਬਲਾਕ ਲੈਵਲ ਤੇ ਡੀ ਮਾਰਟ , ਅਧਾਰ, ਵਿਸ਼ਾਲ ਤੋ ਕਿਤੇ ਜਿਆਦਾ ਨੁਕਸਾਨਦੇਹ, ਸਸਤੇ ਤੇ ਸਾਦੇ,7/11 ਵਰਗੇ ਛੋਟੇ ਸਟੋਰ ਖੋਲ ਰਹੇ ਨੇ ਜਿੰਨਾ ਕਰਿਆਨਾ , ਸਬਜੀ, ਇਲੈਕਟ੍ਰੋਨਿਕਸ , ਦੇ ਛੋਟੇ ਦੁਕਾਨਦਾਰ ਤੇ ਵਪਾਰੀ ਵੀ ਖਤਮ ਕਰ ਦੇਣੇ ਆ।ਕਿਓਂਕਿ ਖੁਦ ਸਮਾਨ ਤਿਆਰ ਕਰਕੇ, ਖੁਦ ਅਨਾਜ , ਸਬਜੀ ਖਰੀਦ ਕੇ ਸਟੋਰ ਕਰਨਗੇ, ਫਿਰ ਡੀਮਾਂਡ ,ਸਪਲਾਈ ਕੰਟਰੋਲ ਕਰਕੇ ਮਹਿੰਗੇ ਵੇਚਣਗੇ।ਅਜੇ ਵੀ ਸਮਾ ਮੀਡੀਆ ਦੀਆਂ ਗੱਲਾਂ ਚ ਨਾ ਆਓ ਤੇ ਕਿਸਾਨ ਦਾ ਸਾਥ ਦਿਓ ਤੇ ਸਰਕਾਰਾਂ ਨੂੰ ਸਵਾਲ ਕਰੋ।

11/01/2023

ਅੱਜ ਦੀ ਬਹਿਸ ਦਾ ਮੁੱਖ ਮਕਸਦ
SYL ਦਾ ਸਾਰਾ ਭਾਂਡਾ ਵਿਰੋਧੀਆਂ ਸਿਰ ਭੰਨ ਕੇੇ ਦਿੱਲੀ ਹਰਿਆਣੇ ਨੂੰ ਪਾਣੀ ਦੇਣ ਲਈ ਰਾਹ ਪੱਧਰਾ ਕਰਨਾ

10/31/2023

ਮਾਨ ਪੰਜਾਬ ਦੇ ਗਦਾਰ ਅਕਾਲੀ ਕਾਂਗਰਸੀਆ ਨੂੰ ਬਹਿਸ ਲਈ ਸੱਦਾ ਦੇ ਰਿਹਾ। ਪਰ ਖੁਦ ਖਹਿਰੇ ,ਲੱਖੇ , ਸ ਸ ਮਾਨ ਨਾਲ ਬਹਿਸ ਤੋ ਡਰ ਰਿਹਾ🤣

10/22/2023

ਧਿਆਦੇਣਯੋਗ ਗੱਲ

10/15/2023

Shame on media and sardar saab too

10/08/2023

ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਦੀ ਚਣੌਤੀ ਤਿੰਨੋ ਪਾਰਟੀ ਪ੍ਰਧਾਨਾਂ ਨੇ ਕਬੂਲ ਕਰ ਲਈਂ। ਹੁਣ ਸਵਾਦ ਤਾਂ ਜੇਕਰ ਮਾਨ ਢੱਡਰੀ ਵਾਂਗੂ ਬਹਾਨੇ ਲਾਕੇ ਮੁਕਰੇ ਨਾ।

09/30/2023

ਜੇਕਰ ਪੰਜਾਬ ਦੇ ਬਲੌਗਰ ਲੋਕਾਂ ਨੂੰ ਗਿਆਨ ਦੇਣ ਨੂੰ ਵੀਡੀਉ ਨਾ ਪਾਉਂਦੇ ਕੇੇ ਕੁਲੜ ਵਾਲਿਆ ਦੀ ਵੀਡੀਉ ਨਾ ਦੇਖੋ ਤਾਂ ਇੰਨਾ ਰੌਲਾ ਨੀ ਪੈਣਾ ਸੀ ।

09/17/2023
09/15/2023

ਸਾਰੇ ਸਿੱਖ ਅਪਣੀ ਕਮਾਈ ਚੋ ਦਸਵੰਧ ਕਢਕੇ ਐਸਜੀਪੀਸੀ ਨੂੰ ਦਿੰਦੇ ਨੇ ਤਾਂਕਿ ਇਤਿਹਾਸਿਕ ਗੁਰੂਘਰਾਂ ,ਪੁਰਾਤਨ ਇਮਾਰਤਾਂ ਦੀ ਸੰਭਾਲ ਕੀਤੀ ਜਾਏ । ਸਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਤੇ ਯਾਦਗਾਰਾਂ ਦੀ ਸੰਭਾਲ ਹੁੰਦੀ ਰਹੇ।ਸਕੂਲਾਂ ਬਣਾ ਕੇੇ ਨਵੀਂ ਪਨੀਰੀ ਨੂੰ ਧਰਮ ਨਾਲ ਜੋੜਿਆ ਜਾਏ ਗਰੀਬ ਬੱਚਿਆ, ਗੁਰਸਿੱਖ ਬੱਚਿਆ ਨੂੰ ਸਿੱਖਿਆ ਮੁਫ਼ਤ ਦਿੱਤੀ ਜਾਏ।ਸਿੱਖਾਂ ਦੇ ਧਾਰਮਿਕ ਮਸਲੇ ਤੇ ਹੱਕ ਬਾਰੇ, ਦੁਨੀਆ ਨੂੰ ਦਸਿਆ ਜਾਂਦਾ ਰਹੇ । ਕੱਲਾ ਕੱਲਾ ਸਿੱਖ ਆਪਣੇ ਤੌਰ ਤੇ ਇਹ ਸਭ ਨੀ ਕਰ ਸਕਦਾ ਸੀ ਤਾਂ ਹੀ ਸੂਝਵਾਨ ਲੀਡਰਸ਼ਿਪ ਦੁਆਰਾ ਐਸਜੀਪੀਸੀ ਬਣਾਈ ਗਈ ਸੀ।ਤੇ ਐਸਜੀਪੀਸੀ ਲਈ ਇਹ ਕੰਮ ਕਰਨੇ ਔਖੇ ਨੀ ਸੀ , ਕਿਓਂਕਿ ਸੰਗਤ ਕਦੇ ਪੈਸੇ ਦੀ ਕਮੀ ਨੀ ਆਉਣ ਦਿੰਦੀ ਸੀ ,ਨਾ ਹੁਣ ਕਮੀ ਆ, ਪਰ ਅਫਸੋਸ ਕੇ ਏਸਜੀਪੀਸੀ ਸਿਰਫ ਬਾਦਲਾਂ ਦੀ ਜਗੀਰ ਬਣਕੇ ਰਹਿ ਗਈ ਤੇ ਓਹ ਸਿਰਫ ਆਪਣੇ ਰਾਜਨੀਤਿਕ ਤੇ ਨਿੱਜੀ ਹਿਤਾਂ ਲਈ ਹੀ SGPC , ਅਕਾਲੀ ਦਲ ਤੇ ਸੰਗਤ ਦੇ ਦਿੱਤੇ ਦਸਵੰਧ ਦੀ ਦੀ ਵਰਤੋਂ ਕਰ ਰਹੇ ਨੇ।ਇੰਨਾ ਗੱਲਾਂ ਦੁਖੀ ਹੋਏ ਅਮੀਰ ਸਿੱਖ ਰਵੀ ਵਰਗੇ ਲੋਕਾਂ ਨੂੰ ਦਸਵੰਧ ਦੇਣ ਲੱਗੇ ਨੇ ਤੇ ਗਰੀਬ ਇਸਾਈ ਬਣ ਰਹੇ ਨੇ। ਜੇਕਰ ਹੁਣ ਵੀ ਐਸਜੀਪੀਸੀ ਤੇ ਸਿੱਖ ਨਾ ਸੰਭਲੇ ਤਾਂ ਆਉਣ ਵਾਲਾ ਸਮਾ ਹੋਰ ਮਾੜਾ ਹੋਊ ਤੇ ਉਸ ਲਈ ਕੋਈ ਬਾਹਰਲਾ ਜਿੰਮੇਵਾਰ ਨੀ ਹੋਊ

09/13/2023

ਆਪਣਿਆਂ ਦੇ ਨਾਲ ਖੜ ਖੜ ਵੱਡਾ ਹੋਇਆਂ ਆ,
ਲੇਖਾ ਦੇ ਨਾਲ ਲੜ ਲੜ ਵੱਡਾ ਹੋਇਆਂ ਆ ,
ਕੁਝ ਲੋਆਂ ਪਰਛਾਵੇ ਸਾਡੇ ਖੋ ਲਏ ਨੇ,
ਰੁੱਖਾਂ ਵਾਂਗੂ ਝੜ ਝੜ ਵੱਡਾ ਹੋਇਆਂ ਆ,
ਮੇਰੇ ਦੁੱਖ ਬੱਸ ਮੇਰੇ ਤੱਕ ਹੀ ਸੀਮਤ ਨੇ,
ਔਕੜਾਂ ਅੱਗੇ ਵੀ ਹੱਸ ਹੱਸ ਵੱਡਾ ਹੋਇਆ ਆ,
ਲੋਕਾਂ ਨੂੰ ਇਹ ਵਹਿਮ ਮੈ ਪੜਿਆ ਲਿਖਿਆਂ ਹਾਂ,
ਪਰ ਮੈ ਤਾਂ ਚੇਹਰੇ ਪੜ ਪੜ ਵੱਡਾ ਹੋਇਆਂ ਆ,
ਪਰ ਮੈ ਤਾਂ ਚੇਹਰੇ ਪੜ ਪੜ ਵੱਡਾ ਹੋਇਆਂ ਆ।
Deep Talks mandip

08/04/2023

ਜੇਕਰ ਮੁਸੀਬਤ ਦਾ ਕੋਈ ਹੱਲ ਨਾ ਨਿਕਲੇ ਤਾਂ ਕੁਝ ਦਿਨ ਸਭ ਕੁਝ ਭੁੱਲਕੇ ਖੁਸ਼ ਰਹੋ, ਫਿਰ ਜਿਸ ਵੀ ਧਰਮ ,ਰੱਬ ਨੂੰ ਮੰਨਦੇ ਹੋ ,ਓਹਨੂੰ ਅਰਦਾਸ ਕਰੋ। ਫਿਰ ਕੋਸ਼ਿਸ਼ ਕਰੋ, ਜਰੂਰ ਹੱਲ ਲੱਭ ਜਾਊ।ਸਭ ਤੋਂ ਜਰੂਰੀ ਗੱਲ ਕੇ ਅਪਣੀ ਅਰਦਾਸ ਤੇ ਆਪਣੇ ਪਰਮਾਤਮਾ ਤੇ ਪੂਰਾ ਯਕੀਨ ਰੱਖੋ ਓਹ ਯਕੀਨ ਤੁਹਾਨੂੰ ਮਾਨਸਿਕ ਤੌਰ ਤੇ ਮਜਬੂਤ ਕਰੇਗਾ ਤੇ ਤੁਹਾਡਾ ਮਨ ਇਕਾਗਰ ਚਿੱਤ ਹੋਕੇ ਤੁਹਾਡਾ ਸਾਥ ਦੇਵੇਗਾ, ਫਿਰ ਹਰ ਮੁਸ਼ਕਿਲ ਦਾ ਹੱਲ ਮਿਲ ਜਾਊ

ਪਤਾ ਨੀ ਕਿਸਦੀ ਨਜਰ ਲੱਗ ਗਈ ਪੰਜਾਬ ਨੂੰ , ਨਿਤ ਮਾੜੀ ਖਬਰ ਹੀ ਆਉਂਦੀ, ਰੱਬਾ ਮਿਹਰ ਕਰ ਪੰਜਾਬ ਤੇ
07/28/2023

ਪਤਾ ਨੀ ਕਿਸਦੀ ਨਜਰ ਲੱਗ ਗਈ ਪੰਜਾਬ ਨੂੰ , ਨਿਤ ਮਾੜੀ ਖਬਰ ਹੀ ਆਉਂਦੀ, ਰੱਬਾ ਮਿਹਰ ਕਰ ਪੰਜਾਬ ਤੇ

Address

Ludhiana

Website

Alerts

Be the first to know and let us send you an email when ਮਾਲਵਾ ਸੋਚ Malwa Thought posts news and promotions. Your email address will not be used for any other purpose, and you can unsubscribe at any time.

Contact The Business

Send a message to ਮਾਲਵਾ ਸੋਚ Malwa Thought:

Videos

Share

Nearby travel agencies