11/01/2023
ਸਤ ਸ੍ਰੀ ਅਕਾਲ ਜੀ
ਵਿਸ਼ਾ= ਪੁਰਾਣੀ ਸਕਰੈਪ ਪਾਲਸੀ ਬਨਾਮ ਸਰਕਾਰ ਦੀ ਨੀਤੀ
ਜਿਹੜੀ ਸਰਕਾਰ ਨੇ ਨੀਤੀ ਬਣਾਈ ਇਹ ਸਰਾਸਰ ਕੰਪਨੀਆਂ ਨੂੰ ਫਾਇਦਾ ਦੇਣ ਵਾਲੀ ਆ ਕਿਉਂਕਿ ਸਾਧਨ ਪੁਰਾਣਾ ਨਹੀਂ ਹੁੰਦਾ ਬੱਸ ਰੱਖ ਰਖਾਵ ਜ਼ਰੂਰੀ ਆ ।
ਜਿਹੜਾ ਟਾਟਾ ਵਾਲਿਆਂ ਦਾ ਮਿਸਤਰੀ ਐਕਸੀਡੈਂਟ ਵਿਚ ਮਾਰਿਆ ਗਿਆ ਉਹ ਕੋਈ 9 ਮਾਡਲ ਕਾਰ ਵਿਚ ਸਫ਼ਰ ਨਹੀਂ ਕਰ ਰਿਹਾ ਸੀ ।।।
ਸਰਕਾਰ ਦੇ 92-93 MLAਆ ਵਿੱਚੋਂ ਅੱਧੋਂ ਜ਼ਿਆਦਾ ਜਿੱਤਣ ਤੋਂ ਪਹਿਲਾਂ ਵੀ ਅਤੇ ਅਗਲੀ ਵਾਰ ਹਾਰਨ ਤੋਂ ਬਾਅਦ ਵੀ 10-11 ਮਾਡਲ ਕਾਰਾਂ ਤੇ ਨਜ਼ਰ ਆਉਣਗੇ ।।
ਸੋ ਜਿਹੜੇ ਲੋਕ ਕਹਿੰਦੇ ਹਨ ਕੀ ਪਿੰਡਾਂ ਵਾਲੇ ਕਿਸਾਨ ਵਿਹਲੇ ਆ ਧਰਨੇ ਲਾਉਣ ਜੋਗੇ ਆ ਉਨ੍ਹਾਂ ਨੂੰ ਬੇਨਤੀ ਆ ਸ਼ਹਿਰਾਂ ਵਿਚ ਟੈਕਸੀ ਸਟੈਂਡ ਵਾਲੀਆਂ ਨਾਲ ਰਲ ਕੇ ਹੰਭਲਾ ਮਾਰੋ ਸਰਕਾਰ ਦੀ ਨੀਤੀ ਦਾ ਵਿਰੋਧ ਕਰੋ ( ਕਿਉਂਕਿ ਪੰਜਾਬ ਦਾ ਪੌਣਾਂ ਟੈਕਸੀ ਸਟੈਂਡ ਦਿੱਲੀ ਤੋਂ ਲਿਆਂਦੀਆਂ ਪੁਰਾਣੀਆਂ ਕਾਰਾਂ ਤੇ ਚੱਲਦਾ )
ਨਹੀਂ ਤਾਂ ਫਿਰ ਦੁਨੀਆਂ ਜਾਣਦੀ ਆ ਕਾਨੂੰਨ ਕਿਵੇਂ ਵਾਪਿਸ ਹੁੰਦੇ ਆ ਬੱਸ ਕਿਸਾਨਾਂ ਨੂੰ ਕਣਕ ਵਿੱਚੋਂ ਗੁੱਲੀ ਡੰਡਾ ਮਾਰ ਲੈਣ ਦੋ ਜਦੋਂ 90ਮਾਡਲ ਟਰੈਕਟਰਾਂ ਤੈ ਦਿੱਲੀ ਨੱਪ ਸਕਦੇ ਇਹ ਤਾਂ ਚੀਜ਼ ਕੋਈ ਨਹੀਂ ।
ਬਾਕੀ ਸੋਸ਼ਲ ਮੀਡੀਆ ਤੇ ਅਵਾਜ਼ ਬੁਲੰਦ ਕਰੋ ਇਨ੍ਹਾਂ ਦੇ ਪੇਜਾਂ ਤੇ ਪਾਓ ਲਹਾਨਤਾਂ
ਧੰਨਵਾਦ
ਬਾਕੀ ਸਾਧਨ ਚਾਲਕਾਂ ਨੂੰ ਬੇਨਤੀ ਆ ਬ੍ਰੇਕ ਸਿਰਫ ਟਾਇਰ ਰੋਕ ਸਕਦੇ ਗੱਡੀ ਨਹੀਂ ।।।।